ਅਜੈ ਕਨੌਜੀਆ, ਕਪੂਰਥਲਾ : ਡਾ. ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ 'ਤੇ ਡਾ. ਰਾਜਕਰਨੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਡਾ. ਆਸ਼ਾ ਮਾਂਗਟ ਜ਼ਿਲ੍ਹਾ ਟੀਕਾਕਰਨ ਅਫਸਰ ਦੀ ਯੋਗ ਅਗਵਾਈ ਹੇਠ ਡਾ. ਜਸਵਿੰਦਰ ਕੁਮਾਰੀ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਮੁੱਢਲਾ ਸਿਹਤ ਕੇਂਦਰ ਿਢੱਲਵਾਂ ਵਿਖੇ ਚਾਈਲਡ ਹੈਲਥ ਸਬੰਧੀ ਬਲਾਕ ਪੱਧਰੀ ਵਰਕਸ਼ਾਪ ਲਗਾਈ ਗਈ। ਇਸ ਮੌਕੇ ਬੋਲਦੇ ਹੋਏ ਡਾ. ਰਾਜ ਕਰਨੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਜੱਚਾ-ਬੱਚਾ ਦੀ ਸਿਹਤ ਸੰਭਾਲ ਅਤੇ ਇਸ ਸਬੰਧੀ ਸਹੀ ਜਾਣਕਾਰੀ ਦਾ ਹੋਣਾ ਬਹੁਤ ਜਰੂਰੀ ਹੈ ਅੌਰਤ ਦੇ ਗਰਭਵਤੀ ਹੋਣ 'ਤੇ ਉਸ ਦੀ ਸੰਤੁਲਿਤ ਖੁਰਾਕ ਦਾ ਧਿਆਨ ਰੱਖੇ ਜਾਣਾ ਬਹੁਤ ਜਰੂਰੀ ਹੈ ਕਿਉਂਕਿ ਗਰਭ ਵਿਚ ਬੱਚਾ ਆਪਣੀ ਮਾਂ ਤੋਂ ਹੀ ਅਹਾਰ ਪ੍ਰਰਾਪਤ ਕਰਦਾ ਹੈ। ਡਾ. ਆਸ਼ਾ ਮਾਂਗਟ ਨੇ ਮਾਂ ਦੇ ਦੁੱਧ ਦੀ ਮਹੱਤਤਾ, ਟੀਕਾਕਰਨ, ਜਨਨੀ ਸਿਸ਼ੂ ਸੁਰੱਖਿਆ ਕਾਰਿਯਕਰਮ, ਗਰਭਵਤੀ ਅੌਰਤ ਅਤੇ ਨਵਜਨਮੇ ਬੱਚੇ ਲਈ ਹਸਪਤਾਲ ਆਣ-ਜਾਣ ਦੀ ਸੁਵਿਧਾ, ਓਆਰਐੱਸ ਅਤੇ ਜਿੰਕ ਡੀ ਵਾਰਮਿੰਗਆਰ ਬੀਐੱਸਕੇ ਅਧੀਨ ਆਉਂਦੀਆਂ ਬਿਮਾਰੀਆਂ ਦੇ ਮੁਫਤ ਇਲਾਜ ਆਦਿ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਪਰੋਕਤ ਸਹੂਲਤਾਂ ਸਬੰਧੀ ਆਮ ਲੋਕਾਂ ਨੰੂ ਜਾਗਰੂਕ ਕੀਤਾ ਜਾਣਾ ਬਹੁਤ ਜਰੂਰੀ ਹੈ ਤਾਂ ਜੋ ਲੋਕ ਇਨ੍ਹਾਂ ਦਾ ਲਾਭ ਉਠਾ ਸਕਣ। ਡਾ. ਜਸਵਿੰਦਰ ਕੁਮਾਰੀ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਬੱਚੇ ਦੇ ਛੇ ਮਹੀਨੇ ਦਾ ਹੋ ਜਾਣ 'ਤੇ ਉਸ ਨੰੂ ਮਾਂ ਦੇ ਦੁੱਧ ਦੇ ਨਾਲ ਬਾਹਰੀ ਅਹਾਰ ਜਿਵੇਂ ਕਿ ਦਲੀਆਂ, ਦਾਲਾਂ ਆਦਿ ਸਹੀ ਤਰ੍ਹਾਂ ਮੈਸ਼ ਕਰਕੇ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਬੱਚੇ ਨੰੂ ਵਿਕਾਸ ਲਈ ਸੰਤੁਲਿਤ ਆਹਾਰ ਦੀ ਲੋੜ ਹੁੰਦੀ ਹੈ। ਬੱਚੇ ਦੇ ਸਮੇਂ-ਸਮੇਂ 'ਤੇ ਭਾਰ ਅਤੇ ਲੰਬਾਈ ਆਦਿ ਦੀ ਜਾਂਚ ਕਰਨਾ ਯਕੀਨੀ ਬਨਾਉਣਾ ਚਾਹੀਦਾ ਹੈ।

ਇਸ ਮੌਕੇ ਜੋਤੀ ਜ਼ਿਲ੍ਹਾ ਬੀਸੀਸੀ ਫੈਸੀਲੀਟੇਟਰ, ਬਿਕਰਮਜੀਤ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ, ਮੋਨਿਕਾ ਬਲਾਕ ਐਕਸਟੈਂਸ਼ਨ ਐਜੂਕੇਟਰ ਦੁਆਰਾ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀਆਂ ਸਿਹਤ ਸਕੀਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਅਨੀਮੀਆਂ ਮੁਕਤ ਭਾਰਤ ਤਹਿਤ ਚੱਲ ਰਹੇ ਪ੍ਰਰੋਗਰਾਮ ਨੈਸ਼ਨਲ ਆਇਰਨ ਫੋਲਿਕ ਇੰਨੀਸ਼ੇਟਿੰਵ (ਨਿੱਪੀ) ਪ੍ਰਰੋਗਰਾਮ ਅਤੇ ਹਫਤਾਵਾਰੀ ਆਇਰਨ ਫੋਲਿਕ ਐਸਿਡ ਸਪਲੀਮੈਂਟਟੇਸ਼ਨ (ਵਿਪਸ) ਪ੍ਰਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਗਰਭਵਤੀ ਅੌਰਤਾਂ ਵਿਚ ਹੋਣ ਵਾਲੀ ਖੂਨ ਦੀ ਕਮੀ ਨੰੂ ਦੂਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਪ੍ਰਸ਼ਾਤ ਠਾਕਰ, ਜੋਗਿੰਦਰ ਕੌਰ ਐੱਲਐੱਚਵੀ, ਰਮਨ ਅਕਾਊਂਟੈਂਟ, ਬਲਕਾਰ ਸਿੰਘ ਬੱਲ, ਮੰਗਲ ਸਿੰਘ, ਰੁਪਿੰਦਰਜੀਤ ਸਿੰਘ ਵਰਕਰ, ਤਰਜੀਤ ਕੌਰ ਏਐੱਨਐੱਮ, ਸੁਨੀਤਾ ਵਿਰਲੀ, ਅਰਚਨਾ ਜਯੋਤੀ ਬੀਐੱਸਏ, ਨਵਨੀਤ ਕੌਰ ਸਟਾਫ ਨਰਸ, ਸਰਬਜੀਤ ਕੌਰ ਨਰਸਿੰਗ ਸਿਸਟਰ, ਐੱਲਐੱਚਵੀਜ਼, ਏਐੱਨਐੱਮਜ਼, ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ।