ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆਂ : ਸਥਾਨਕ ਕਸਬੇ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ। ਇਹ ਨਗਰ ਕੀਰਤਨ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛਤਰ ਛਾਇਆ ਸਜਾਇਆ ਗਿਆ। ਸਵੇਰੇ ਬੈਂਡ ਵਾਜਿਆਂ ਦੀਆਂ ਸੁੰਦਰ ਧੁੰਨਾਂ ਨਾਲ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਆਲਮਗੀਰ ਤੋਂ ਆਰੰਭ ਹੋ ਕੇ ਗੁਰਦੁਆਰਾ ਘੰਟਾ ਘਰ, ਗੁਰਦੁਆਰਾ ਬਾਬਾ ਕਾਹਨ ਦਾਸ, ਮੇਨ ਬਾਜ਼ਾਰ, ਬਾਬਾ ਵਿਸ਼ਵਕਰਮਾ ਮੰਦਰ ਚੌਕ, ਗੁਰਦੁਆਰਾ ਖਾਸ ਕਾਲਾ, ਮੇਨ ਬੱਸ ਸਟੈਂਡ, ਇਤਿਹਾਸਕ ਗੁਰਦੁਆਰਾ ਟਾਂਵੀ ਸਾਹਿਬ, ਗੁਰਦੁਆਰਾ ਭਗਵਾਨ ਵਾਲਮੀਕਿ ਆਦਿ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਵਿਖੇ ਪੁੱਜ ਕੇ ਸੰਪੂਰਨ ਹੋਇਆ। ਪੰਥ ਪ੍ਰਸਿੱਧ ਕੀਰਤਨੀਆਂ ਵੱਲੋਂ ਸੰਗਤ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਸਰਪੰਚ ਸੁਰਜੀਤ ਕੁਮਾਰ ਬਿੱਟੂ, ਗੀਤਕਾਰ ਰਾਮ ਲਾਲ , ਸੁਖਵਿੰਦਰ ਪਾਲ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਿੰਦਰ ਪਾਲ ਚੌਂਕੜੀਆ, ਸੈਕਟਰੀ ਅਮਨਜੀਤ, ਬੰਟੀ, ਦੇਸ ਰਾਜ, ਹਰਪਾਲ ਪਾਲਾ, ਲਾਡੀ, ਜੀਵਨ, ਸੂਬਾ, ਰਵੀ, ਚਰਨਜੀਤ, ਦੀਪਾ, ਰਿੰਕੂ, ਭਜਨ ਲਾਲ ਆਦਿ ਕਮੇਟੀ ਮੈਂਬਰਾਂ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ। ਨਗਰ ਕੀਰਤਨ ਦੇ ਪੜਾਵਾਂ 'ਤੇ ਸੰਗਤ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਲਾਏ ਗਏ। ਇਸ ਮੌਕੇ ਗੁਰਦੁਆਰਾ ਘੰਟਾ ਘਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬੱਬੀ, ਪਰਮਜੀਤ ਸਿੰਘ ਬੱਸਣ ਪ੍ਰਧਾਨ ਗੁਰਦੁਆਰਾ ਬਾਬਾ ਕਾਹਨ ਦਾਸ ਕਮੇਟੀ, ਕਬੱਡੀ ਖਿਡਾਰੀ ਜਤਿੰਦਰ ਸਿੰਘ ਤੋਚੀ, 'ਆਪ' ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ, ਗੁਰਦਾਵਰ ਸਿੰਘ ਖਾਲਸਾ ਜੱਲੋਵਾਲ, ਬਲਕਾਰ ਸਿੰਘ ਲਾਲਕਾ, ਹਰਵਿੰਦਰ ਸਿੰਘ ਸੰਘਾ, ਸਰਬਣ ਸਿੰਘ ਸੰਘਾ, ਸੁਲੱਖਣ ਸਿੰਘ ਬਿੱਲੂ ਸ਼ਹਿਰਿਆ, 'ਆਪ' ਆਗੂ ਸੰਜੀਵ ਕੌਂਡਲ ਤੇ ਵਿਜੇ ਅਰੋੜਾ ਆਦਿ ਹਾਜ਼ਰ ਸਨ।