ਅਮਨਜੋਤ ਵਾਲੀਆ, ਕਪੂਰਥਲਾ

ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਅਤੇ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਕਪੂਰਥਲਾ ਡਾ.ਸੰਦੀਪ ਧਵਨ ਦੀ ਰਹਿਨੁਮਾਈ ਹੇਠ ਏ.ਆਰ.ਟੀ.ਸੈਂਟਰ ਦੀਆਂ ਮਹਿਲਾ ਮਰੀਜਾਂ ਨੂੰ ਹਾਈਜੀਨ ਕਿਟਸ ਦਿੱਤੀਆਂ ਗਈਆਂ। ਡਾ.ਸੰਦੀਪ ਧਵਨ ਨੇ ਦੱਸਿਆ ਕਿ ਇੰਡੀਆ ਐਚ.ਆਈ.ਵੀ.ਏਡਜ ਐਲਾਇੰਸ ਵੱਲੋਂ ਇਹ ਕਿਟਸ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ੍ਹ ਦੱਸਿਆ ਕਿ ਉਕਤ ਸੰਸਥਾ ਨਸ਼ਾ ਪੀੜਤਾਂ ਨੂੰ ਨਸ਼ੇ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਦੀ ਹੈ ਨਾਲ ਹੀ ਹਾਰਮ ਰਿਡਕਸ਼ਨ (ਨਸ਼ੇ ਨਾਲ ਹੋਣ ਵਾਲੇ ਨੁਕਸਾਨਾਂ ਨੂੰ ਘੱਟ ਕਰਨਾ) ਦੀ ਦਿਸ਼ਾ ਵਿਚ ਵੀ ਮਹੱਤਵਪੂਰਨ ਕੰਮ ਕਰ ਰਹੀ ਹੈ। ਡਾ.ਸੰਦੀਪ ਭੋਲਾ ਨੇ ਜਾਣਕਾਰੀ ਦਿੱਤੀ ਕਿ ਇਨਾਂ੍ਹ ਕਿੱਟਾਂ ਵਿਚ ਮਾਸਕ, ਸੈਨੀਟਾਈਜਰ, ਸਾਬੁਨ, ਸੈਵਲੋਨ, ਬੈਂਡਏਡ ਤੇ ਸੈਨੀਟਰੀ ਨੈਪਕਿਨ ਉਪੱਲਬਧ ਹਨ। ਉਨਾਂ੍ਹ ਇਹ ਵੀ ਜਾਣਕਾਰੀ ਦਿੱਤੀ ਕਿ ਨਸ਼ਾ ਨੌਜਵਾਨ ਪੀੜੀ ਨੂੰ ਸਿਉਂਕ ਦੀ ਤਰਾਂ੍ਹ ਖੋਖਲਾ ਕਰ ਦਿੰਦਾ ਹੈ। ਉਨਾਂ੍ਹ ਐਲਾਇੰਸ ਇੰਡੀਆਂ ਵਰਗੀਆਂ ਸੰਸਥਾਵਾਂ ਨੂੰ ਸਮੇਂ ਦੀ ਲੋੜ ਦੱਸਿਆ ਜਿਹੜੀਆਂ ਕਿ ਨੌਜੂਆਨਾਂ ਨੂੰ ਸਹੀ ਸੇਧ ਦੇ ਰਹੀਆ ਹਨ। ਅੱਜ ਹਾਈਜੀਨ ਕਿਟਸ ਵੰਡਣ ਮੌਕੇ ਡਾ. ਰਵਜੀਤ ਸਿੰਘ ਮੈਡੀਕਲ ਸਪੈਸ਼ਲਿਸਟ, ਡਾ.ਹਰੂਨ ਐਲਫਰਡ, ਕਾਊਂਸਲਰ ਹਰਪ੍ਰਰੀਤ ਕੌਰ, ਸਰਬਜੀਤ ਕੌਰ ਅਤੇ ਮਨਬੀਰ ਪ੍ਰਰੀਤ ਸਿੰਘ ਹਾਜ਼ਰ ਸਨ।