ਦੀਪਕ, ਕਪੂਰਥਲਾ : ਸਰਕਾਰੀ ਹਾਈ ਸਕੂਲ ਤਲਵੰਡੀ ਪਾਂਈ ਵਿਖੇ 21 ਸਾਲ 9 ਮਹੀਨੇ ਤੇ 9 ਦਿਨ ਆਰਟ ਐਂਡ ਕਰਾਫਟ ਟੀਚਰ ਦੀ ਸੇਵਾ ਨਿਭਾ ਰਹੇ ਨਰਿੰਦਰ ਸਿੰਘ ਦੇ ਸੇਵਾਮੁਕਤ ਹੋਣ 'ਤੇ ਉਨ੍ਹਾਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਵੱਲੋਂ ਸਾਦਾ ਤੇ ਪ੍ਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਅਗਵਾਈ ਕਰਦੇ ਹੋਏ ਮੁੱਖ ਅਧਿਆਪਕਾ ਤੇਜਿੰਦਰ ਕੌਰ ਨੇ ਕਿਹਾ ਕਿ ਨਰਿੰਦਰ ਸਿੰਘ ਨੇ ਆਪਣੀ ਡਿਊਟੀ ਹਮੇਸ਼ਾ ਮਿਹਨਤ, ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ। ਸਮਾਗਮ 'ਚ ਖਾਸ ਤੌਰ 'ਤੇ ਸ਼ਾਮਲ ਹੋਏ ਪਿ੍ੰਸੀਪਲ ਆਸ਼ਾ ਰਾਣੀ ਨੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ੋਗਰਾਮ ਪੇਸ਼ ਕਰਕੇ ਕੀਤਾ। ਆਰਟ ਐਂਡ ਕਰਾਫਟ ਟੀਚਰ ਨਰਿੰਦਰ ਸਿੰਘ ਨੇ ਸਕੂਲ ਨੂੰ ਵੱਡੀ ਫਰਿੱਜ ਤੋਹਫੇ ਵਜੋਂ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਹੜੇ 'ਚ ਗੁਜਾਰਿਆ ਹਰ ਪਲ ਉਨ੍ਹਾਂ ਯਾਦਾਂ ਵਿਚ ਸੰਜੋ ਕੇ ਰੱਖਿਆ ਹੈ ਤੇ ਉਹ ਭੱਵਿਖ ਵਿਚ ਵੀ ਸਕੂਲ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਸਦਾ ਯਤਨਸ਼ੀਲ ਰਹਿਣਗੇ। ਇਸ ਮੌਕੇ ਸੁਖਵਿੰਦਰ ਕੌਰ, ਮਾਨਵਜੋਤ ਜੌਲੀ, ਰੁਪਿੰਦਰ ਕੌਰ, ਰਵਿੰਦਰ ਕੌਰ, ਹਰਪ੍ਰੀਤ ਕੌਰ ਥਿੰਦ, ਹਰਪ੍ਰੀਤ ਕੌਰ ਚਾਹਲ, ਰਜਨੀ ਸੈਣੀ, ਮਨਜੀਤ ਰਾਣੀ, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ, ਅੰਜੂ ਮਾਟਾ, ਸੁਨੀਤਾ ਚੌਧਰੀ, ਲੈਕਚਰਾਰ ਸੁਰਤ ਸਿੰਘ, ਲੈਕਚਰਾਰ ਪਵਿੱਤਰ ਸਿੰਘ, ਬੰਤ ਸਿੰਘ ਆਦਿ ਹਾਜ਼ਰ ਸਨ।