ਦੀਪਕ, ਕਪੂਰਥਲਾ : ਦੇਸ਼ ਭਗਤੀ ਅਤੇ ਬਜ਼ੁਰਗਾਂ ਦਾ ਮਾਣ ਸਤਿਕਾਰ ਕਰਨ ਦਾ ਸੁਨੇਹਾ ਦਿੰਦੇ ਹੋਏ ਕਰਾਇਸਟ ਦਿ ਕਿੰਗ ਕਾਨਵੈਂਟ ਜੂਨੀਅਰ ਸਕੂਲ ਦਾ ਸਲਾਨਾ ਪ੍ਰਰੋਗਰਾਮ ਸੁਨਹਿਰੇ ਪੰਖ ਹਰ ਸਾਲ ਦੀ ਤਰ੍ਹਾਂ ਹੀ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਛੋਟੇ-ਛੋਟੇ ਸਕੂਲੀ ਬੱਚਿਆਂ ਵਲੋਂ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਇਸ ਸਾਲਾਨਾ ਪ੍ਰਰੋਗਰਾਮ ਦੀ ਪ੍ਰਧਾਨਗੀ ਜੋਨਲ ਡਾਇਰੈਕਟਰ ਫਾਡਰ ਜੋਸ ਪਾਲਾਕੁੱਜਾ ਵਲੋਂ ਕੀਤੀ ਗਈ। ਪ੍ਰਰੋਗਰਾਮ ਵਿਚ ਸਹਾਇਕ ਕਮਿਸ਼ਨਰ ਨਵਨੀਤ ਕੌਰ ਬੱਲ ਵੱਲੋਂ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਦੇ ਹੋਏ ਦੀਪ ਜਲਾ ਕੇ ਸਕੂਲ ਦੇ ਸਲਾਨਾ ਪ੍ਰਰੋਗਰਾਮ ਦਾ ਰਸਮੀ ਉਦਘਾਟਨ ਕੀਤਾ। ਪ੍ਰਰੋਗਰਾਮ ਦੇ ਰਸਮੀ ਉਦਘਾਟਨ ਤੋਂ ਬਾਅਦ ਸਕੂਲੀ ਬੱਚਿਆਂ ਵਲੋਂ ਦੇਸ਼ ਭਗਤੀ, ਬੇਟੀਆ ਦੇ ਜਨਮ ਅਤੇ ਖੁਸ਼ੀ ਮਨਾਉਣੀ ਅਤੇ ਆਪਣੇ ਬਜ਼ੁਰਗਾਂ ਦਾ ਸਦਾ ਹੀ ਸਤਿਕਾਰ ਕਰਨ ਦਾ ਸੁਨੇਹਾ ਦਿੰਦੇ ਹੋਏ ਰੰਗਾਰੰਗ ਪੋ੍ਗਰਾਮ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਸਾਲ 2018-19 ਦੌਰਾਨ ਸਕੂਲ ਵਿਚ ਚੰਗੇ ਅੰਕ ਪ੍ਰਰਾਪਤ ਕਰਨ ਵਾਲੇ ਬੱਚਿਆਂ ਅਤੇ ਖੇਡਾਂ ਵਿਚ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਬੱਚਿਆਂ ਨੂੰ ਆਏ ਹੋਏ ਮਹਿਮਾਨ ਸਹਾਇਕ ਕਮਿਸ਼ਨਰ ਕਪੂਰਥਲਾ ਨਵਨੀਤ ਕੌਰ ਬੱਲ ਅਤੇ ਸਕੂਲ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਆਪਣੇ ਭਾਸ਼ਣ ਵਿੱਚ ਬੋਲਦੇ ਹੋਏ ਸਹਾਇਕ ਕਮਿਸ਼ਨਰ ਨਵਨੀਤ ਕੌਰ ਬੱਲ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਨਾ ਚਾਹੀਦਾ ਹੈ। ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਦੇ ਭਾਗ ਲੈਣਾ ਚਾਹੀਦਾ ਹੈ। ਸਕੂਲ ਮੈਨੇਜਮੈਂਟ ਵੱਲੋਂ ਆਪਣੇ ਵੱਡਮੁੱਲੇ ਸਮੇਂ ਵਿੱਚ ਸਮਾਂ ਕੱਢ ਕੇ ਆਏ ਹੋਏ ਸਹਾਇਕ ਕਮਿਸ਼ਨਰ ਕਪੂਰਥਲਾ ਨਵਨੀਤ ਕੌਰ ਬੱਲ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਮੈਨੇਜਮੈਂਟ ਵਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ। ਪ੍ਰਰੋਗਰਾਮ ਦੌਰਾਨ ਬੱਚਿਆਂ ਵਲੋਂ ਦੇਸ਼ ਭਗਤੀ ਨਾਲ ਸਬੰਧਤ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ ਫਾਡਰ ਜਾਸ, ਸੀਨੀਅਰ ਸਕੂਲ ਦੀ ਪਿ੍ਰੰਸੀਪਲ ਐਨੇ ਜੋਸ, ਜੂਨੀਅਰ ਸਕੂਲ ਦੀ ਪਿੰ੍ਸੀਪਲ ਜਾਇਸ ਮੈਥਯੂ, ਸੀਨੀਅਰ ਸਕੂਲ ਦਾ ਸਟਾਫ, ਜੂਨੀਅਰ ਸਕੂਲ ਦਾ ਸਟਾਫ, ਬੱਚੇ ਅਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਸਨ।