ਕੈਪਸ਼ਨ-2ਕੇਪੀਟੀ5ਪੀ, ਮੈਡੀਕਲ ਲੈਬੋਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਇਕਾਈ ਫਗਵਾੜਾ ਦੇ ਨਵ ਨਿਯੁਕਤ ਪ੍ਰਧਾਨ ਅਮਰਜੀਤ ਲਾਲ ਅਤੇ ਅਹੁਦੇਦਾਰ।

ਅਮਰ ਪਾਸੀ, ਫਗਵਾੜਾ

ਮੈਡੀਕਲ ਲੈਬੋਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਇਕਾਈ ਫਗਵਾੜਾ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਅਮਰਜੀਤ ਲਾਲ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ। ਇਸ ਤੋਂ ਇਲਾਵਾ ਜਾਰਜ ਮਸੀਹ ਨੂੰ ਉਪ ਪ੍ਰਧਾਨ, ਪੂਨਮ ਨੂੰ ਜਨਰਲ ਸਕੱਤਰ, ਜਗੀਰ ਕੌਰ ਨੂੰ ਕੈਸ਼ੀਅਰ ਅਤੇ ਬੰਸੀ ਲਾਲ ਨੂੰ ਐਸੋਸੀਏਸ਼ਨ ਦਾ ਸਕੱਤਰ ਨਿਯੁਕਤ ਕੀਤਾ ਗਿਆ। ਸਮੂਹ ਅਹੁਦੇਦਾਰਾਂ ਨੇ ਜ਼ਿਲ੍ਹਾ ਮੈਡੀਕਲ ਲੈਬੋਟਰੀ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਪਾਲ ਸ਼ਰਮਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਫਗਵਾੜਾ ਦੀ ਸਮੁੱਚੀ ਟੀਮ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਏਗੀ ਅਤੇ ਹੱਕੀ ਮੰਗਾਂ ਪ੍ਰਤੀ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਫਗਵਾੜਾ ਇਕਾਈ ਦੀ ਸਮੁੱਚੀ ਟੀਮ ਨੂੰ ਸਮਾਜ ਸੇਵਕ ਡਾ. ਰਮਨ ਸ਼ਰਮਾ, ਡਾ. ਦਰਸ਼ਨ ਬੱਧਣ ਮੈਡੀਕਲ ਅਫਸਰ ਰਾਣੀਪੁਰ, ਡਾ. ਰਘਵੀਰ ਐੱਸਐੱਮਓ ਪਾਂਛਟ, ਚੀਫ ਰੇਡੀਓਲਾਜਿਸਟ ਹਰਬਲਾਸ, ਐਡਵੋਕੇਟ ਕੁਲਦੀਪ ਰਾਮ ਭੱਟੀ, ਪਰਮਿੰਦਰ ਬੋਧ, ਮਾਸਟਰ ਸੋਮਰਾਜ ਸਟੇਟ ਐਵਾਰਡੀ ਤੋਂ ਇਲਾਵਾ ਸਮਾਜ ਸੇਵਕ ਬਲਵੰਤ ਸਿੰਘ, ਡਾ. ਚਰਨਜੀਤ, ਟੀਨੂੰ ਪਾਲ, ਅਸ਼ੋਕ, ਪਰਮਜੀਤ, ਰਾਹੁਲ, ਅਰੁਣ ਸੁਮਨ, ਅਭਿਸ਼ੇਕ ਸੁਮਨ ਸਮੇਤ ਸਮੂਹ ਗ੍ਰਾਮ ਪੰਚਾਇਤ ਪਿੰਡ ਅਠੌਲੀ ਨੇ ਆਪਣੀਆਂ ਸ਼ੁੱਭ ਇੱਛਾਵਾਂ ਭੇਟ ਕੀਤੀਆਂ।