ਪੱਤਰ ਪੇ੍ਰਰਕ, ਸੁਲਤਾਨਪੁਰ ਲੋਧੀ : ਪਰਵਾਸੀ ਭਾਰਤੀ ਹਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਾਲਰੂ ਹਾਲ ਵਾਸੀ ਇਟਲੀ ਵੱਲੋਂ ਪ੍ਰਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਗਿਆ ਕਿ ਜੰਮੂ ਕੱਟੜਾ ਐਕਸਪ੍ਰਰੈਸਵੇਅ ਰਸਤੇ 'ਚ ਉਸ ਦੀ ਸਾਢੇ 3 ਕਨਾਲ ਜ਼ਮੀਨ ਆਈ ਸੀ ਜਿਸਦਾ ਉਸ ਨੂੰ ਮੁਆਵਜ਼ਾ ਮਿਲ ਗਿਆ ਪਰੰਤੂ ਮੇਰੀ ਜ਼ਮੀਨ 'ਚ ਖੜ੍ਹੇ ਰੁੱਖਾਂ ਨੂੰ ਬਿਨਾਂ ਦੱਸਿਆਂ ਹੀ ਕੱਟ ਲਿਆ ਗਿਆ ਤੇ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਉਸ ਨੂੰ ਅਜੇ ਤੱਕ ਮੁਆਵਜ਼ਾ ਨਹੀ ਮਿਲਿਆ। ਉਸ ਨੇ ਦੱਸਿਆ ਕਿ ਉਹ ਇਟਲੀ 'ਚ ਰਹਿ ਰਹੇ ਹਨ ਅਤੇ ਮਾਰਚ ਦੇ ਪਹਿਲੇ ਹਫਤੇ ਹੀ ਉਨਾਂ੍ਹ ਨੂੰ ਪਤਾ ਲੱਗਾ ਕਿ ਉਨਾਂ੍ਹ ਦੀ ਜ਼ਮੀਨ 'ਚ ਖੜੇ੍ਹ 50 ਰੁੱਖ ਸਫੈਦਾ ਤੇ 5 ਡੇਕਾਂ ਦੇ ਰੁੱਖ ਜੰਮੂ ਕੱਟੜਾ ਐਕਸਪ੍ਰਰੈਸਵੇਅ ਵਾਲਿਆਂ ਵੱਲੋਂ ਕੱਟ ਲਈਆਂ ਗਈਆਂ ਹਨ ਪਰੰਤੂ ਸਾਨੂੰ ਅਜੇ ਤੱਕ ਉਕਤ ਰੁੱਖਾਂ ਦਾ ਕੋਈ ਪੈਸਾ ਨਹੀਂ ਮਿਲਿਆ । ਉਸ ਨੇ ਦੱਸਿਆ ਕਿ ਮਿਤੀ 14 ਮਾਰਚ ਨੂੰ ਉਸ ਨੇ ਇਸ ਸਬੰਧ ਵਿੱਚ ਐਸ ਡੀ ਐਮ ਦਫ਼ਤਰ ਵਿਖੇ ਦਰਖਾਸਤ ਦਿੱਤੀ ਸੀ ਪੰ੍ਤੂ ਅੱਜ ਤੱਕ ਉਸ ਨੂੰ ਕੋਈ ਨਿਆਂ ਨਹੀਂ ਮਿਲਿਆ। ਕੱਟੇ ਗਏ ਰੁੱਖਾਂ ਦੇ ਮੁੱਢ ਅਜੇ ਵੀ ਜ਼ਮੀਨ ਵਿੱਚ ਮੌਜੂਦ ਹਨ। ਉਸ ਨੇ ਦੋਸ਼ ਲਾਇਆ ਕਿ ਇਹ ਕੰਮ ਜੰਮੂ ਕੱਟੜਾ ਐਕਸਪ੍ਰਰੈਸਵੇਅ ਵਾਲਿਆਂ ਵੱਲੋਂ ਸਬੰਧਤ ਵਿਭਾਗ ਨਾਲ ਮਿਲ ਕੇ ਕੀਤਾ ਗਿਆ ਹੈ। ਉਨਾਂ੍ਹ ਮੁੱਖ ਮੰਤਰੀ ਪੰਜਾਬ ਅਤੇ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਉਸਨੂੰ ਨਿਆਂ ਦਿਵਾਇਆ ਜਾਵੇ ਅਤੇ ਉਸਦੀ ਜ਼ਮੀਨ ਵਿੱਚੋਂ ਕੱਟੇ ਗਏ ਰੁੱਖਾਂ ਦਾ ਬਣਦਾ ਯੋਗ ਮੁਆਵਜ਼ਾ ਉਸਨੂੰ ਦਿੱਤਾ ਜਾਵੇ। ਇਸ ਸਬੰਧ ਵਿੱਚ ਐਸ ਡੀ ਐਮ ਸੁਲਤਾਨਪੁਰ ਲੋਧੀ ਮੈਡਮ ਚੰਦਰਾ ਜਯੋਤੀ ਸਿੰਘ ਨਾਲ ਗੱਲ ਕਰਨ ਤੇ ਉਨਾਂ੍ਹ ਦੱਸਿਆ ਕਿ ਇਸ ਸਬੰਧ ਵਿਚ ਦਰਖਾਸਤ ਉਨ੍ਹਾਂ ਕੋਲ ਪਹਿਲਾਂ ਹੀ ਪਹੁੰਚ ਚੁੱਕੀ ਹੈ ਜਿਸ ਦੀ ਪੜਤਾਲ ਲਈ ਸੰਬੰਧਿਤ ਪਟਵਾਰੀ ਦੀ ਡਿਊਟੀ ਲਾਈ ਗਈ ਹੈ।