ਰੌਸ਼ਨ ਖੈੜਾ, ਕਪੂਰਥਲਾ : ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦਾ ਅਹਿਮ ਹਿੱਸਾ ਮਾਸਟਰ ਕੇਡਰ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਖੁੰਡਾ, ਸੰਦੀਪ ਕੁਮਾਰ ਦੁਰਗਾਪੁਰ, ਨਰੇਸ਼ ਕੋਹਲੀ, ਗਿਆਨ ਸਿੰਘ ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ ਅੌਜਲਾ, ਰਾਜੇਸ਼ ਮੈਂਗੀ, ਨਰੇਸ਼ ਕੁਮਾਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਸ ਫੈਡਰੇਸ਼ਨ ਦੇ ਆਗੂ ਤਰਮਿੰਦਰ ਮੱਲ੍ਹੀ ਨੇ ਪੁਲਿਸ ਵੱਲੋਂ ਪਟਿਆਲਾ ਵਿਖੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ 'ਤੇ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਦੇ ਮਾਣ-ਸਨਮਾਨ ਨੂੰ ਢਾਹ ਲਾਉਣ ਵਾਲੀ ਇਸ ਮੰਦਭਾਗੀ ਘਟਨਾ ਨਾਲ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਨਾਸ਼ਾਹੀ ਤੇ ਅੜੀਅਲ ਰਵੱਈਏ ਦਾ ਸਬੂਤ ਦਿੰਦੇ ਹੋਏ ਅਧਿਆਪਕਾਂ ਦੀਆਂ ਮੰਗਾਂ ਨੰੂ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਨਾਕਾਮ ਕੋਸ਼ਿਸ ਕਰ ਰਹੀ ਹੈ। ਯੂਨੀਅਨ ਆਗੂਆਂ ਡਾ. ਧਿਆਨ ਸਿੰਘ, ਰਣਵੀਰ ਪਰਮਾਰ, ਰਜਿੰਦਰ ਬੱਟੂ, ਜਗਤਾਰ ਸਿੰਘ ਨਡਾਲੀ, ਹਰਜਿੰਦਰ ਗੌਗਨਾ, ਸੁਮਨ ਸ਼ਰਮਾ, ਸੁਖਦੇਵ ਸਿੰਘ ਸੰਧੂ, ਬਖਸ਼ੀਸ਼ ਸਿੰਘ, ਸੋਮਦੱਤ, ਰਜਿੰਦਰ ਬੱਟੂ, ਸੱਤਵੀਰ ਸਿੰਘ ਨੰਗਲ ਲੁਬਾਣਾ, ਜਸਵੰਤ ਸਿੰਘ, ਸਰਬਜੀਤ ਸਿੰਘ, ਪ੍ਰੀਤਮ ਸਿੰਘ, ਅਵਤਾਰ ਸਿੰਘ, ਸੰਦੀਪ ਸਿੰਘ, ਰਜਿੰਦਰ ਸ਼ਰਮਾ, ਸੁਰਿੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀਆਂ ਦੀਆਂ ਜਾਇਜ਼ ਮੰਗਾਂ ਪ੍ਵਾਨ ਕੀਤੀਆਂ ਜਾਣ ਤੇ ਸਰਕਾਰ ਭੱਵਿਖ ਵਿਚ ਅਜਿਹੀ ਸ਼ਰਮਨਾਕ ਘਟਨਾ ਤੋਂ ਸਰਕਾਰ ਗੁਰੇਜ਼ ਕਰੇ।