ਵਿਜੇ ਸੋਨੀ, ਫਗਵਾੜਾ

ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਆਦੇਸ਼ਾ ਹੇਠ ਇਨ ਸੀਟੂ ਸਟਰਾਅ ਮੈਨੇਜਮੈਂਟ ਸਕੀਮ ਅਧੀਨ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਸੁਸ਼ੀਲ ਕੁਮਾਰ ਦੇ ਨਿਰਦੇਸ਼ਾਂ ਤਹਿਤ ਪਰਾਲੀ ਦੀ ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਬਲਾਕ ਫਗਵਾੜਾ ਦੇ ਪਿੰਡ ਪਾਂਸ਼ਟਾ ਵਿਖੇ ਸਹਿਕਾਰੀ ਸਭਾ 'ਚ ਲਾਇਆ ਗਿਆ। ਡਾ. ਪਰਮਜੀਤ ਸਿੰਘ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਧਰਤੀ ਨੂੰ ਸਾਡੇ ਗੁਰੂਆਂ ਪੀਰਾਂ ਨੇ ਮਾਂ ਦਾ ਦਰਜਾ ਦਿੱਤਾ ਹੈ। ਅਸੀਂ ਸਾਰੇ ਇਸ ਵਿਚੋਂ ਅੰਨ ਉਗਾ ਕੇ ਖਾਂਦੇ ਹਾਂ ਸਾਨੂੰ ਇਸ ਦੀ ਕੁੱਖ ਨੂੰ ਨਹੀਂ ਸਾੜਨਾ ਚਾਹੀਦਾ। ਜੇਕਰ ਅਸੀਂ ਇਸ ਤਰ੍ਹਾਂ ਹੀ ਫਸਲਾਂ ਦੀ ਰਹਿੰਦ-ਖੁਹੰਦ ਨੂੰ ਸਾੜਦੇ ਰਹਾਂਗੇ ਤਾਂ ਕੁਦਰਤ ਦੇ ਕਹਿਰ ਤੋਂ ਸਾਨੂੰ ਕੋਈ ਵੀ ਨਹੀਂ ਬਚਾ ਸਕਦਾ। ਇਸ ਦੇ ਭਿਆਨਕ ਨਤੀਜੇ ਜਿਵੇਂ ਕਿ ਹੜ੍ਹ, ਸੋਕਾ, ਹਨੇਰੀ ਤੂਫਾਨ, ਪਾਣੀ ਦਾ ਹੋਰ ਪਹੰੁਚ ਤੋਂ ਬਾਹਰ ਜਾਣਾ ਆਦਿ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਘੱਟਣਾ, ਮਿੱਤਰ ਜੀਵਾਂ ਦਾ ਨੁਕਸਾਨ, ਸੂਖਮ ਜੀਵਾਂ ਦਾ ਨੁਕਸਾਨ ਆਦਿ ਹੋਰ ਵੀ ਭਿਆਨਕ ਨਤੀਜੇ ਸਾਹਮਣੇ ਆਉਂਦੇ ਹਨ। ਡਾ. ਪਰਮਜੀਤ ਸਿੰਘ ਮਹੇ ਖੇਤੀਬਾੜੀ ਵਿਕਾਸ ਅਫਸਰ ਨੇ ਆਧੁਨਿਕ ਮਸ਼ੀਨਾਂ ਜਿਵੇਂ ਕਿ ਕੰਬਾਇਨ ਦੇ ਮਗਰ ਸੁਪਰ ਐੱਸਐੱਮਐੱਸ, ਹੈਪੀ ਸੀਡਰ, ਐੱਮਬੀ ਪਲਾਅ, ਚੋਪਰ ਆਦਿ ਦਾ ਵਰਤਣ ਦਾ ਢੰਗ ਤਰੀਕਾ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਨੂੰ ਤਰੇਲ ਪਈ ਪਰਾਲੀ ਉਪਰ ਨਹੀ ਚਲਾਨਾ ਹੈ, ਸਗੋ ਜਦੋ ਤਰੇਲ ਸੁਕ ਜਾਵੇ, ਦਿਨ ਦੇ 11 ਵਜੇ ਤੋ ਬਾਦ ਇਸ ਦੀ ਵਰਤੋ ਜਿਆਦਾ ਕਾਰਗਰ ਰਹੇਗੀ।ਇਸ ਤਰਾਂ ਹੀ ਕੰਬਾਇਨ ਦੇ ਮਗਰ ਐਸ ਐਮ ਐਸ ਲਗਾ ਕੇ ਹੀ ਝੋਨੇ ਦੀ ਕਟਾਈ ਕਰਨੀ ਹੈ। ਕੰਬਾਇਨ ਦੀ ਖੇਤ ਦੇ ਹਿਸਾਬ ਨਾਲ ਅਡਜਸਟਮੈਂਟ ਕਰਕੇ ਹੀ ਝੋਨੇ ਦੀ ਕਟਾਈ ਕੀਤੀ ਜਾਵੇੇ।ਡਾ: ਪਰਵਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਨੇ ਹਾਜ਼ਰ ਕਿਸਾਨਾਂ ਨੂੰ ਸਬੋਧਨ ਕਰਦਿਆਂ ਪਰਾਲੀ ਨੂੰ ਸਾੜਨ ਦੇ ਨੁਕਸਾਨ ਬਾਰੇ ਜਾਣਕਾਰੀ ਦਿਤੀ। ਉਨ੍ਹਾ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ, ਆਸ ਪਾਸ ਦੇ ਦਰੱਖਤ,ਪਸ਼ੂ ਪੰਛੀ ਅਤੇ ਸੜਕਾਂ ਤੇ ਗੁਜਰ ਰਹੇ ਮੁਸਾਫਿਰ ਬਹੁਤ ਪ੍ਰਭਾਵਤ ਹੁੰਦੇ ਹਨ । ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਜੀਵਾਂ ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ ।ਉਨ੍ਹਾ ਨੇ ਕਿਹਾ ਕਿ ਫਸਲਾਂ ਦੀ ਰਹਿੰਦ ਖੂਹਿੰਦ ਨੂੰ ਆਪਣੀ ਜ਼ਮੀਨ ਵਿੱਚ ਹੀ ਮਿਲਾ ਕੇ ਮਿੱਟੀ ਦੀ ਸਿਹਤ ਬਰਕਰਾਰ ਰੱਖੀ ਜਾ ਸਕਦੀ ਹੈੇੇ ਤੇ ਰਸਾਇਣਕ ਖਾਦਾਂ ਦੀ ਵਰਤੋਂ ਵੀ ਘਟਦੀ ਹੈ ਅਤੇ ਪੈਸੇ ਦੀ ਬਚਤ ਹੂੰਦੀ ਹੈ ਜਿਸਦੇ ਨਾਲ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ । ਮਾਹਿਰਾਂ ਵਲੋ ਮਿਆਰੀ ਬਾਸਮਤੀ ਦੇ ਉਤਪਾਦਨ ਅਤੇ ਪਾਬੰਦੀਸ਼ੁਦਾ ਜ਼ਹਿਰਾਂ ਦੀ ਵਰਤੋਂ ਨਾ ਕਰਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਹਿਕਾਰੀ ਸਭਾ ਪਾਸ਼ਟਾਂ ਦੇ ਸੈਕਟਰੀ ਗੁਰਵਿੰਦਰ ਸਿੰਘ ਵਲੋ ਬਾਖੂਬੀ ਸਹਿਯੋਗ ਦਿੱਤਾ ਗਿਆ।ਹਾਜਰ ਕਿਸਾਨਾਂ ਨੇ ਉਨਾਂ੍ਹ ਵੱਲੋ ਦਿੱਤੀ ਜਾਣਕਾਰੀ ਦਾ ਪੂਰਨ ਸਹਿਯੋਗ ਦਿਤਾ ਅਤੇ ਪਰਾਲੀ ਨੂੰ ਨਾ ਸਾੜਨ ਦੀ ਸਹਿਮਤੀ ਪ੍ਰਗਟਾਈ। ਇਸ ਮੌਕੇ ਕਿਸਾਨ ਅਜੈਬ ਸਿੰਘ, ਜੋਗਾ ਸਿੰਘ, ਇੰਦਰਵੀਰ ਸ਼ਰਮਾ, ਤਰਲੋਚਨ ਸਿੰਘ, ਬਲਵੰਤ ਸਿੰਘ, ਬਲਵੀਰ ਸਿੰਘ, ਪੇ੍ਮ ਸਿੰਘ, ਵਿਜੈ ਕੁਮਾਰ, ਜਸਵੀਰ ਸਿੰਘ, ਪਰਵਿੰਦਰ ਸਿੰਘ, ਬਲਦੇਵ ਕਿਸ਼ਨ, ਮਹਿੰਦਰ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ, ਗੁਰਪ੍ਰਰੀਤ ਰਾਮ, ਗੁਰਵਿੰਦਰ ਸਿੰਘ ਸੈਕਟਰੀ, ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਸਬ ਇੰਸਪੈਕਟਰ ਵਿਕਾਸ ਭਾਟੀਆ, ਧਰਮਵੀਰ ਆਦਿ ਮੌਜੂਦ ਸਨ।