ਪੰਜਾਬੀ ਜਾਗਰਣ ਟੀਮ, ਸੁਲਤਾਨਪੁਰ ਲੋਧੀ : ਸ਼ੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਤੇਲ ਦੀਆਂ ਵਧੀਆਂ ਅਥਾਹ ਕੀਮਤਾਂ ਅਤੇ ਰਾਸ਼ਨ ਘੁਟਾਲੇ ਖ਼ਿਲਾਫ਼ ਹਲਕਾ ਸੁਲਤਾਨਪੁਰ ਲੋਧੀ ਦੀਆਂ ਵੱਖ-ਵੱਖ ਥਾਵਾਂ ਸਬ-ਤਹਿਸੀਲ ਤਲਵੰਡੀ ਚੌਧਰੀਆਂ, ਤਹਿਸੀਲ ਕੰਪਲੈਕਸ ਸੁਲਤਾਨਪੁਰ ਲੋਧੀ, ਡਡਵਿੰਡੀ ਵਿਖੇ ਸਾਬਕਾ ਖਜਾਨਾ ਮੰਤਰੀ ਬੀਬੀ ਡਾ.ਉਪਿੰਦਰਜੀਤ ਕੌਰ ਦੀ ਸਰਪ੍ਰਸਤੀ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਗਏ ਇਨ੍ਹਾਂ ਰੋਸ ਪ੍ਰਦਰਸ਼ਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੀਬੀ ਡਾ.ਉਪਿੰਦਰਜੀਤ ਕੌਰ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿਚ ਕੀਤੇ ਅਥਾਹ ਵਾਧੇ ਨੇ ਦੇਸ਼ ਦੀ ਜਨਤਾ ਦਾ ਤਰਾਹ ਕੱਢ ਦਿੱਤਾ ਹੈ ਜਿਸ ਨਾਲ ਹਰੇਕ ਵਰਗ ਵਿਚ ਮਾਯੂਸੀ ਪਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਮੁਨਕਰ ਹੋ ਗਈ ਹੈ ਤੇ ਸਿਰਫ ਲੁੱਟਣ ਅਤੇ ਕੁੱਟਣ ਤੱਕ ਹੀ ਸੀਮਤ ਹੋ ਗਈ ਹੈ ਦੇਸ਼ ਅੰਦਰ ਚੱਲ ਰਹੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਵਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਵਾਸਤੇ ਰਾਸ਼ਨ ਮੁਹੱਈਆ ਕਰਵਾਇਆ ਸੀ ਪਰ ਕੈਪਟਨ ਅਮਰਿੰਦਰ ਸਿੰੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪਾਰਦਰਸ਼ੀ ਤਰੀਕੇ ਨਾਲ ਮੁਹੱਈਆ ਨਹੀਂ ਕੀਤਾ ਗਿਆ। ਸਗੋਂ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਵੀ ਕੱਟ ਦਿੱਤੇ ਗਏ ਉਨ੍ਹਾਂ ਕਿਹਾ ਕਿ ਗਰੀਬਾਂ ਦੇ ਨੀਲੇ ਕਾਰਡ ਬਣਾਉਣ ਲਈ ਵੀ ਸੰਘਰਸ਼ ਵਿੱਿਢਆ ਜਾਵੇਗਾ ਉਨ੍ਹਾਂ ਸਰਕਾਰਾਂ ਪਾਸੋਂ ਮੰਗ ਕੀਤੀ ਕਿ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਦੇਸ਼ ਦੀ ਜਨਤਾ ਸੁਖ ਦਾ ਸਾਹ ਲਵੇ। ਇਸ ਮੌਕੇ ਇੰਜੀ.ਸਵਰਨ ਸਿੰਘ ਮੈਂਬਰ ਪੀਏਸੀ, ਸੱਜਣ ਸਿੰਘ ਚੀਮਾ, ਗੁਰਪ੍ਰਰੀਤ ਕੌਰ ਰੂਹੀ ਮੈਂਬਰ ਐਸਜੀਪੀਸੀ, ਹਰਜਿੰਦਰ ਸਿੰਘ ਘੁਮਾਣ ਸਾਬਕਾ ਸਰਪੰਚ ਤਲਵੰਡੀ ਚੌਧਰੀਆਂ, ਸੁਰਜੀਤ ਸਿੰਘ ਿਢੱਲੋਂ ਸਾਬਕਾ ਚੇਅਰਮੈਨ, ਰਾਜੀਵ ਧੀਰ ਸ਼ਹਿਰੀ ਪ੍ਰਧਾਨ, ਬਿਕਰਮ ਸਿੰਘ ਉਚਾ, ਪ੍ਰਤਾਪ ਸਿੰਘ ਮੋਮੀ, ਸਰੂਪ ਸਿੰਘ ਭਰੋਆਣਾ, ਬੀਬੀ ਜਸਵਿੰਦਰ ਕੌਰ ਟਿੱਬਾ, ਐਡ.ਗੁਰਮੀਤ ਸਿੰਘ ਵਿਰਦੀ, ਅਵਤਾਰ ਸਿੰਘ ਮੀਰੇ, ਦਰਬਾਰਾ ਸਿੰਘ ਵਿਰਦੀ, ਹਰਜਿੰਦਰ ਸਿੰਘ ਲਾਡੀ ਡਡਵਿੰਡੀ ਆਦਿ ਨੇ ਸੰਬੋਧਨ ਕੀਤਾ ਇਸ ਮੌਕੇ ਜਸਵੰਤ ਸਿੰਘ ਕੌੜਾ, ਸਤਬੀਰ ਸਿੰਘ ਬਿੱਟੂ ਖੀਰਾਂਵਾਲੀ, ਹਰਭਜਨ ਸਿੰਘ ਘੁੰਮਣ, ਸਤਪਾਲ ਮਦਾਨ, ਕਰਨਜੀਤ ਸਿੰਘ ਆਹਲੀ, ਕੁਲਦੀਪ ਸਿੰਘ ਬੂਲੇ, ਕਾਰਜ ਸਿੰਘ ਤਕੀਆ, ਬਲਵਿੰਦਰ ਸਿੰਘ ਤੁੜ, ਡਾ.ਜਸਬੀਰ ਸਿੰਘ ਭੋਰ, ਮਲਕੀਤ ਸਿੰਘ ਰਣਧੀਰਪੁਰ, ਸਤਨਾਮ ਸਿੰਘ ਰਾਮੇ, ਭੁਪਿੰਦਰ ਸਿੰਘ ਮਾਛੀਜੋਆ, ਤਾਰਾ ਸਿੰਘ ਭਿੰਡਰ, ਬਲਬੀਰ ਸਿੰਘ ਸੈਦਪੁਰ, ਗੁਰਦਿਆਲ ਸਿੰਘ ਬੂਹ, ਜੋਗਰਾਜ ਸਿੰਘ ਮੋਮੀ, ਜਗਪ੍ਰਰੀਤ ਸਭਰਵਾਲ, ਚਰਨ ਸਿੰਘ ਰਤੜਾ, ਗੁਰਭੇਜ ਸਿੰਘ, ਗੁਰਨਾਮ ਸਿੰਘ ਸਾਬਕਾ ਐਮਸੀ, ਮੋਹਨ ਸਿੰਘ ਭੁਲਾਣਾ, ਲਖਵਿੰਦਰ ਸਿੰਘ, ਰਜਿੰਦਰ ਸਿੰਘ ਨਸੀਰੇਵਾਲ, ਸੁਖਚੈਨ ਸਿੰਘ ਮਨਿਆਲਾ, ਜਸਵੀਰ ਸਿੰਢ ਡਡਵਿੰਡੀ, ਨਛੱਤਰ ਲਾਲ, ਰਸ਼ਪਾਲ ਲਹੌਰੀ ਆਦਿ ਮੈਂਬਰ ਹਾਜ਼ਰ ਸਨ।