ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਹੁਨਰ ਵਿਕਾਸ ਪ੍ੋਗਰਾਮ ਤਹਿਤ ਮੱਛੀ ਪੂੰਗ ਫਾਰਮ ਕਪੂਰਥਲਾ ਵਿਖੇ ਤਿੰਨ ਰੋਜਾ ਵਿਸ਼ੇਸ਼ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦਾ ਉਦਘਾਟਨ ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਕੀਤਾ ਗਿਆ। ਇਸ ਮੌਕੇ ਮੰਤਰੀ ਸਾਹਿਬ ਵੱਲੋਂ ਮੱਛੀ ਪਾਲਣ ਵਿਭਾਗ ਕਪੂਰਥਲਾ ਦੇ ਦਫ਼ਤਰੀ ਕੰਪਲੈਕਸ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸਿੱਧੂ ਦੇ ਨਾਲ ਕਪੂਰਥਲਾ ਹਲਕੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਧਾਨ ਬਲਬੀਰ ਰਾਣੀ ਸੋਢੀ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਸਮਾਗਮ 'ਚ ਉਨ੍ਹਾਂ ਨੇ ਮੱਛੀ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਦਾ ਯੁੱਗ ਖੇਤੀਬਾੜੀ 'ਚ ਵਿਭਿੰਨਤਾ ਲਿਆਉਣ ਦਾ ਯੁੱਗ ਹੈ, ਜਿਸ ਵਿਚ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆਂ ਦੀ ਬਹੁਤ ਜ਼ਰੂਰਤ ਹੈ। ਇਨ੍ਹਾਂ ਸਹਾਇਕ ਧੰਦਿਆਂ 'ਚੋਂ ਸਭ ਤੋਂ ਵੱਧ ਮੱਛੀ ਪਾਲਣ ਦਾ ਕਿੱਤਾ ਬਹੁਤ ਹੀ ਲਾਭਕਾਰੀ ਹੈ ਜਿਸ ਨਾਲ ਕਿਸਾਨ ਦੀ ਆਮਦਨ 'ਚ ਵਾਧਾ ਤਾਂ ਹੁੰਦਾ ਹੀ ਹੈ, ਪਰ ਨਾਲ ਦੀ ਨਾਲ ਉਸ ਨੂੰ ਪੋਸ਼ਟਿਕ ਆਹਾਰ ਵੀ ਖਾਣ ਨੂੰ ਉਪਲਬਧ ਹੁੰਦਾ ਹੈ। ਕੈਬਨਿਟ ਮੰਤਰੀ ਸਿੱਧੂ ਨੇ ਮੱਛੀ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਧੰਦੇ ਨੂੰ ਅਪਨਾਉਣ ਤਾਂ ਜੋ ਉਹ ਆਪਣੀ ਆਮਦਨ 'ਚ ਵਾਧਾ ਕਰ ਸਕਣ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਾ. ਮਦਨ ਮੋਹਨ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਚੰਡੀਗੜ੍ਹ, ਜ਼ਿਲ੍ਹਾ ਪ੍ਸ਼ਾਸਨ ਵੱਲੋਂ ਡਾ. ਨਯਨ ਉਪ ਮੰਡਲ ਮੈਜਿਸਟਰੇਟ, ਵਿਦਿਆ ਸਾਗਰ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ, ਡਾ. ਬਿਕਰਮਜੀਤ ਸਿੰਘ ਗਰੇਵਾਲ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਪੂਰਥਲਾ, ਐਚਐਸ ਬਾਵਾ ਜ਼ਿਲ੍ਹਾ ਮੱਛੀ ਪ੍ਸਾਰ ਅਫਸਰ ਕਪੂਰਥਲਾ ਅਤੇ ਟ੍ੇਨਿੰਗ ਲੈਣ ਵਾਲੇ ਮੱਛੀ ਪਾਲਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।