ਰਘਬਿੰਦਰ ਸਿੰਘ, ਨਡਾਲਾ : ਪੰਜਾਬ ਦੇ ਮਾਨਯੋਗ ਰਾਜਪਾਲ ਵਿਜੇਂਦਰਪਾਲ ਸਿੰਘ ਵੱਲੋਂ ਐਡਵੋਕੇਟ ਪੰਡਿਤ ਸ਼ੇਖਰ ਸ਼ੁਕਲਾ ਨੂੰ ਬ੍ਰਾਹਮਣ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨਾਂ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਜੋ ਪੰਜਾਬ ਸਰਕਾਰ ਵੱਲੋਂ ਉਹਨਾ ਨੂੰ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ ਵਜੋਂ ਨਵਾਜਿਆ ਗਿਆ ਹੈ। ਉਹ ਆਪਣੇ ਇਸ ਅਹੁਦੇ ਦਾ ਸਨਮਾਨ ਕਰਦੇ ਹੋਏ ਬ੍ਰਾਹਮਣ ਭਲਾਈ ਦੇ ਕਾਰਜਾਂ ਤੇ ਜਿੰਮੇਵਾਰੀਆਂ ਨੂੰ ਬਹੁਤ ਮਿਹਨਤ ਤੇ ਲਗਨ ਨਾਲ ਪੂਰਾ ਕਰਨਗੇ। ਇਸ ਮੌਕੇ ਡਾ. ਅਰੁਣ ਸ਼ਰਮਾ, ਰਾਕੇਸ ਪੁੰਜ, ਐਡਵੋਕੇਟ ਵਿਸ਼ਾਲ ਪੁੰਜ ,ਰਾਜੀਵ ਕੌਸਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।