ਪੱਤਰ ਪੇ੍ਰਰਕ, ਨਡਾਲਾ : ਅੱਜ ਅਦਿੱਤਯ ਉੱਪਲ ਏ .ਡੀ.ਸੀ ਅਰਬਨ ਕਪੂਰਥਲਾ ਵੱਲੋਂ ਨਗਰ ਪੰਚਾਇਤ ਿਢਲਵਾਂ ਦੇ ਦਫਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾ ਿਢਲਵਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਉਨਾਂ੍ਹ ਦਫਤਰ ਵਿੱਚ ਸਵੱਛ ਭਾਰਤ ਮਿਸ਼ਨ ਅਧੀਨ ਪੁਆਈਆਂ ਗਈਆਂ ਪਿੱਟਾਂ ਅਤੇ ਐਮ ਆਰ ਐਫ ਸ਼ੈਡ ਦਾ ਜਾਇਜ਼ਾ ਲਿਆ ਗਿਆ ਅਤੇ ਦਫਤਰ ਦੇ ਆਮਦਨ ਖਰਚ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ । ਇਸ ਮੌਕੇ ਕਾਰਜ ਸਾਧਕ ਅਫਸਰ ਚੰਦਰ ਮੋਹਣ ਭਾਟੀਆ ,ਕਮਲ ਕੁਮਾਰ, ਸੰਜੀਵ ਸ਼ਰਮਾ, ਸੰਤੋਸ਼ ਸੋਂਧੀ, ਬਿਮਲ ਸ਼ਰਮਾ, ਰਿਚਾ ਸੁਖੀਜਾ, ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।