ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਜਿਲ੍ਹੇ ਚ ਬੁੱਧਵਾਰ ਨੂੰ ਸ਼੍ਰੀ ਸੱਤ ਨਾਰਾਇਣ ਮੰਦਰ, ਸਟੇਟ ਗੁਰਦੁਆਰਾ ਸਾਹਿਬ, ਪ੍ਰਰਾਚੀਨ ਸ਼ਿਵ ਮੰਦਰ ਕਚਹਰੀ ਚੌਕ ਤੇ ਸਿਵਲ ਹਸਪਤਾਲ 'ਚ ਕੁੱਲ 6321 ਲੋਕਾਂ ਨੂੰ ਵੈਕਸੀਨ ਲਾਈ ਗਈ। ਜਿਸ ਨਾਲ ਹੁਣ ਤੱਕ ਵੈਕਸੀਨ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 607626 ਤਕ ਪੁੱਜ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਓ ਡਾ. ਰਣਦੀਪ ਸਿੰਘ ਨੇ ਦੱਸਿਆ ਕਿ 18 ਤੋਂ 44 ਸਾਲ ਤਕ ਦੇ ਲੋਕਾਂ ਨੂੰ ਪਹਿਲੀ ਡੋਜ 'ਚ 2290 ਤੇ ਦੂਜੀ ਡੋਜ਼ 'ਚ 1443, 45 ਤੋਂ 60 ਸਾਲ ਤਕ ਦੇ ਲੋਕਾਂ ਨੂੰ ਪਹਿਲੀ ਡੋਜ਼ 'ਚ 1069 ਤੇ ਦੂਜੀ ਡੋਜ਼ 'ਚ 954 ਤੇ ਸੀਨੀਅਰ ਸਿਟੀਜਨ ਨੂੰ ਪਹਿਲੀ ਡੋਜ਼ 'ਚ 337 ਤੇ ਦੂਜੀ ਡੋਜ਼ 'ਚ 212 ਲੋਕਾਂ ਨੂੰ ਵੈਕਸੀਨ ਲਗਾਈ ਗਈ। ਗਰਭਵਤੀ ਅੌਰਤਾਂ ਨੂੰ 3 ਅਤੇ ਦੁੱਧ ਪਿਲਾਣ ਵਾਲੀ 13 ਮਾਤਾਵਾਂ ਨੂੰ ਵੈਕਸੀਨ ਲਗਾਈ ਗਈ। ਸਿਵਲ ਸਰਜਨ ਡਾ . ਪਰਮਿੰਦਰ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਲੋਂ 376 ਸੈਂਪਲਾਂ ਦੀ ਰਿਪੋਰਟ ਆਈ, ਜਿਨ੍ਹਾਂ 'ਚ 353 ਨੈਗੇਟਿਵ ਅਤੇ 23 ਸੈਂਪਲਾਂ ਦੀ ਰਿਪੋਰਟ ਪੈਡਿੰਗ ਹੈ। ਉਥੇ ਹੀ ਇਸ ਸਮੇਂ ਜ਼ਿਲ੍ਹੇ 'ਚ 7 ਐਕਟਿਵ ਕੇਸ ਚੱਲ ਰਹੇ ਹੈ, ਜਿਨ੍ਹਾਂ ਦਾ ਇਲਾਜ ਘਰਾਂ ਅਤੇ ਆਈਸੋਲੇਸ਼ਨ ਵਾਰਡਾਂ 'ਚ ਕੀਤਾ ਜਾ ਰਿਹਾ ਹੈ।