ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਜ਼ਿਲ੍ਹੇ 'ਚ ਮੰਗਲਵਾਰ ਨੂੰ ਕੁਲ 1002 ਲੋਕਾਂ ਨੂੰ ਵੈਕਸੀਨ ਲਗਾਈ ਗਈ, ਜਿਸ ਦੇ ਨਾਲ ਵੈਕਸੀਨ ਲਗਵਾਉਣ ਵਾਲਿਆਂ ਦੀ ਕੁਲ ਗਿਣਤੀ 511756 ਤਕ ਪੁੱਜ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਓ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਵੈਕਸੀਨ ਘੱਟ ਹੋਣ ਕਾਰਨ ਕੁਲ 1002 ਲੋਕਾਂ ਨੂੰ ਹੀ ਵੈਕਸੀਨ ਲੱਗ ਪਾਈ ਹੈ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਲੈ ਕੇ 44 ਸਾਲ ਤਕ ਦੇ ਲੋਕਾਂ ਨੂੰ ਪਹਿਲੀ ਡੋਜ਼ 'ਚ 502 ਅਤੇ ਦੂਜੀ ਡੋਜ਼ 'ਚ 129, 45 ਤੋਂ 60 ਸਾਲ ਤਕ ਦੇ ਲੋਕਾਂ ਨੂੰ ਪਹਿਲੀ ਡੋਜ਼ 'ਚ 252 ਅਤੇ ਦੂਜੀ ਡੋਜ਼ 'ਚ 84 ਤੇ ਸੀਨੀਅਰ ਸਿਟੀਜ਼ਨ ਨੂੰ ਪਹਿਲੀ ਡੋਜ਼ ਵਿਚ 27 ਤੇ ਦੂਜੀ ਡੋਜ 'ਚ 8 ਲੋਕਾਂ ਨੂੰ ਵੈਕਸੀਨ ਲਗਾਈ ਗਈ।

ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੰਗਲਵਾਰ ਨੂੰ ਅੰਮਿ੍ਤਸਰ ਦੇ ਮੇਡੀਕਲ ਕਾਲਜ ਵੱਲੋਂ 837 ਸੈਂਪਲਾਂ ਦੀ ਰਿਪੋਰਟ ਆਈ, ਜਿਨ੍ਹਾਂ 'ਚ 801 ਨੈਗੇਟਿਵ ਤੇ 36 ਸੈਂਪਲ ਪੈਂਡਿੰਗ ਚੱਲ ਰਹੇ ਹੈ। ਐਂਟੀਜਨ 'ਤੇ ਕੀਤੇ ਗਏ ਟੈਸਟਾਂ 'ਚ 00 ਤੇ ਪ੍ਰਰਾਈਵੇਟ ਲੈਬਾਂ 'ਤੇ ਵੀ ਕੀਤੇ ਗਏ ਟੈਸਟਾਂ ਵਿਚ ਕੋਈ ਵੀ ਕੋਰੋਨਾ ਪੀੜਤ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ 1638 ਲੋਕਾਂ ਦੇ ਸੇਂਪਲ ਲੈ ਕੇ ਭੇਜੇ ਗਏ ਹੈ, ਜਿਨ੍ਹਾਂ ਦੀ ਰਿਪੋਰਟ ਬੁੱਧਵਾਰ ਸ਼ਾਮ ਤਕ ਆਉਣ ਦੀ ਸੰਭਾਵਨਾ ਹੈ।