ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਜਰਨਲਿਸਟ ਪ੍ਰਰੈੱਸ ਕਲੱਬ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਰੀਤ ਸੰਗੋਜਲਾ ਦੇ ਦਫ਼ਤਰ ਨਵੀਂ ਕਚਹਿਰੀਆਂ ਕਪੂਰਥਲਾ ਵਿਖੇ ਹੋਈ। ਮੀਟਿੰਗ ਨੂੰ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਵੀ ਪੇ੍ਸ਼ਾਨੀ ਹੋਵੇ ਤਾਂ ਜਰਨਲਿਸਟ ਪ੍ਰਰੈੱਸ ਕਲੱਬ ਰਜਿ. ਦੇ ਧਿਆਨ ਵਿਚ ਲਿਆਂਦੀ ਜਾਵੇ ਤਾਂ ਜੋ ਉਸ ਦਾ ਜਲਦ ਤੋਂ ਜਲਦ ਹੱਲ ਕੱਢ ਕੇ ਸਮੱਸਿਆ ਦਾ ਹੱਲ ਕੀਤਾ ਜਾਵੇ। ਪ੍ਰਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਜਰਨਲਿਸਟ ਪ੍ਰਰੈੱਸ ਕਲੱਬ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਦੀ ਸਮੂਹ ਟੀਮ ਹਰ ਸਮੇਂ ਪੱਤਰਕਾਰ ਸਾਥੀਆਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਵਕੀਲ ਮਨਦੀਪ ਸਿੰਘ ਤੇਜ਼ੀ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਪੱਤਰਕਾਰ ਭਾਈਚਾਰਾ ਤੇ ਆਮ ਪਬਲਿਕ ਨਾਲ ਵੀ ਪ੍ਰਰੈਸ ਕਲੱਬ ਖੜ੍ਹੀ ਹੈ। ਜੇਕਰ ਪਬਲਿਕ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਤਾਂ ਉਹ ਵੀ ਸਾਨੂੰ ਮਿਲ ਸਕਦੇ ਹਨ। ਸਾਡੇ ਸੂਬਾ ਪ੍ਰਧਾਨ ਮਨਜੀਤ ਮਾਨ ਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰਰੀਤ ਸੰਗੋਜਲਾ ਵੀ ਹਰ ਟਾਇਮ ਸੇਵਾ ਵਿਚ ਹਾਜ਼ਰ ਰਹਿੰਦੇ ਹਨ। ਇਸੇ ਪ੍ਰਕਾਰ ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼ੋ੍ਮਣੀ ਰੰਘਰੇਟਾ ਦਲ ਪੰਜਾਬ, ਵਕੀਲ ਕੁਲਵਿੰਦਰ ਪੰਨੂ ਕਾਨੂੰਨੀ ਸਲਾਹਕਾਰ, ਜੇਐੱਸ ਸੰਧੂ ਸਰਪ੍ਰਸਤ ਪੰਜਾਬ, ਰਾਕੇਸ਼ ਖੰਨਾ ਚੇਅਰਮੈਨ ਪੰਜਾਬ, ਸਤੀਸ਼ ਜੋੜਾ ਜਨਰਲ ਸੈਕਟਰੀ, ਪਿ੍ਰਤਪਾਲ ਸਿੰਘ ਕੋ-ਆਰਡੀਨੇਟਰ, ਅੰਮਿ੍ਤ ਪਾਲ ਸਿੰਘ ਸਫ਼ਰੀ, ਸੁਖਵਿੰਦਰ ਸੋਹੀ ਜਨਰਲ ਸੈਕਟਰੀ ਕਪੂਰਥਲਾ, ਜੋਗਿੰਦਰ ਸਿੰਘ ਜਾਤੀਕੇ ਚੈਅਰਮੈਨ, ਵਕੀਲ ਚੰਦਰ ਸ਼ੇਖਰ ਨੇ ਵੀ ਸੰਬੋਧਨ ਕੀਤਾ। ਮੀਟਿੰਗ ਤੋਂ ਬਾਅਦ ਸਮੂਹ ਜਰਨਲਿਸਟ ਪ੍ਰਰੈੱਸ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਹਰਕਮਲਪ੍ਰਰੀਤ ਸਿੰਘ ਖੱਖ ਐੱਸਐੱਸਪੀ ਨੂੰ ਮਿਲੇ ਤੇ ਇਕ ਮੰਗ ਪੱਤਰ ਦਿੱਤਾ ਗਿਆ, ਜਿਸ 'ਚ ਪੱਤਰਕਾਰ ਸਾਥੀਆਂ ਦੇ 3, 4 ਮਸਲੇ ਵਿਚਾਰ ਅਧੀਨ ਚਲ ਰਹੇ ਹਨ। ਐੱਸਐੱਸਪੀ ਖੱਖ ਨੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਕੋਈ ਪੱਤਰਕਾਰਾਂ ਦਾ ਮਸਲਾ ਹੈ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ। ਸੂਬਾ ਪ੍ਰਧਾਨ ਮਨਜੀਤ ਮਾਨ ਤੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪ੍ਰਰੀਤ ਸੰਗੋਜਲਾ ਨੇ ਐੱਸਐੱਸਪੀ ਖੱਖ ਨੂੰ ਕਿਹਾ ਦਿੱਤਾ ਜੇਕਰ ਪੱਤਰਕਾਰਾਂ ਦੇ ਮਸਲੇ ਹੱਲ ਨਾ ਹੋਏ ਤਾਂ ਪ੍ਰਰੈਸ ਕਲੱਬ ਨੂੰ ਮਜ਼ਬੂਰਨ ਧਰਨਾ ਲਗਾਉਣਾ ਪਵੇਗਾ। ਇਸ ਮੌਕੇ ਸਾਹਿਲ ਗੁਪਤਾ, ਰਾਜਿੰਦਰ ਸ਼ਰਮਾ, ਸਵਰਨ ਸਿੰਘ ਚੰਦੀ, ਹਰਪ੍ਰਰੀਤ ਸਿੰਘ, ਲਖਵੀਰ ਸਿੰਘ ਲੱਖੀ ਪ੍ਰਧਾਨ ਸੁਲਤਾਨਪੁਰ ਲੋਧੀ, ਦਲੇਰ ਸਿੰਘ ਚੀਮਾ, ਬਲਵਿੰਦਰ ਲਾਡੀ ਚੇਅਰਮੈਨ, ਦਲਵੀਰ ਕੁਮਾਰ, ਪ੍ਰਰੀਤਮ ਸਿੰਘ ਥਿੰਦ, ਸੁਰਿੰਦਰ ਕੌਰ, ਸੁਰਿੰਦਰ ਸੱਭਰਵਾਲ ਆਦਿ ਹਾਜ਼ਰ ਸਨ।