ਰਘਬਿੰਦਰ ਸਿੰਘ, ਨਡਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਹੇਠ ਹੋਈ। ਜਿਸ ਵਿਚ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਨਾ ਤਲਵੰਡੀ ਵੀ ਹਾਜ਼ਰ ਹੋਏ। ਇਸ ਮੌਕੇ ਪਾਸ ਕੀਤੇ ਮਤਿਆਂ ਵਿਚ ਮੰਗ ਕੀਤੀ ਕਿ ਪਰਾਲੀ ਸਾੜਨ ਸੰਬੰਧੀ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਸਾਰੇ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇ। ਜ਼ਮੀਨ ਦੀ ਹੱਦ ਨਾ ਰੱਖੀ ਜਾਵੇ, ਪ੍ਰਤੀ ਏਕੜ ਬਣਦਾ 2500 ਰੁਪਏ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ। ਕਣਕ ਦੇ ਬੀਜ 'ਤੇ ਸਬਸਿਡੀ ਜਲਦੀ ਦਿੱਤੀ ਜਾਵੇ। ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਫਸਲਾਂ ਉਜਾੜਦੇ, ਹਾਦਸਿਆਂ ਦਾ ਕਾਰਨ ਬਣਦੇ ਅਵਾਰਾ ਪਸ਼ੂਆਂ ਸੰਬੰਧੀ ਠੋਸ ਹੱਲ ਲੱਭਿਆ ਜਾਵੇ ਯੂਰੀਆ ਖਾਦ ਦੀ ਕਿੱਲਤ ਦੂਰ ਕੀਤੀ ਜਾਵੇ। ਯੂਰੀਆ ਦੇ ਨਾਲ ਕੀੜੇ ਮਾਰ ਦਵਾਈਆਂ ਜਬਰੀ ਨਾ ਦਿੱਤੀਆਂ ਜਾਣ, ਕਿਸਾਨਾਂ ਦੀ ਕਥਿਤ ਲੁੱਟ ਬੰਦ ਕੀਤੀ ਜਾਵੇ। ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਕੀਤੇ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਸੁਰਿੰਦਰ ਸਿੰਘ ਸ਼ੇਰਗਿੱਲ ਬਲਾਕ ਪ੍ਰਧਾਨ ਭੁਲੱਥ, ਜੋਗਾ ਸਿੰਘ ਇਬਰਾਹੀਮਵਾਲ, ਜੀਤ ਸਿੰਘ ਖੱਖ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਘੱਗ, ਬਲਰਾਜ ਸਿੰਘ ਕੁਦੋਵਾਲ, ਨਿਸ਼ਾਨ ਸਿੰਘ, ਕਰਮ ਸਿੰਘ ਮਾਨਾ ਤਲਵੰਡੀ, ਅਵਤਾਰ ਸਿੰਘ ਕੁਦੋਵਾਲ, ਨਿਰਮਲ ਸਿੰਘ , ਗੁਲਜਾਰ ਸਿੰਘ, ਬਲਵਿੰਦਰ ਸਿੰਘ ਖੱਸਣ, ਜਗਜੀਤ ਸਿੰਘ ਮੁਦੋਵਾਲ ਅਤੇ ਹੋਰ ਹਾਜ਼ਰ ਸਨ।