ਸੁਖਚੈਨਆਣਾ ਸਾਹਿਬ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
ਸੁਖਚੈਨਆਣਾ ਸਾਹਿਬ ਵਿਖੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Thu, 06 Nov 2025 11:02 PM (IST)
Updated Date: Thu, 06 Nov 2025 11:04 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰਦੁਆਰਾ ਸੁਖਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ ਫਗਵਾੜਾ ਵਿਖੇ ਮੈਨੇਜਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਮਿਤੀ ਤਿੰਨ ਨਵੰਬਰ ਸੋਮਵਾਰ ਨੂੰ ਸ਼੍ਰੀ ਆਖੰਡ ਜਾਪਾਂ ਦੀਆਂ ਲੜੀਆਂ ਆਰੰਭ ਕੀਤੀਆਂ ਗਈਆਂ ਸਨ। ਮਿਤੀ ਪੰਜ ਨਵੰਬਰ ਬੁੱਧਵਾਰ ਨੂੰ ਸ੍ਰੀ ਆਖੰਡ ਜਾਪਾਂ ਦੀਆਂ ਲੜੀਆਂ ਦੇ ਪਾਠਾਂ ਦੇ ਭੋਗ ਉਪਰੰਤ ਪੰਥ ਦੇ ਮਹਾਨ ਰਾਗੀ ਢਾਡੀ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਸਰਾ ਬੋਰ ਕੀਤਾ। ਭਾਈ ਤਸਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ, ਬਲਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਵਿੰਦਰ ਸਿੰਘ ਜੀ ਛਾਪਾ ਪ੍ਰਚਾਰਕ, ਭਾਈ ਸ਼ਮਸ਼ੇਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੁਖੈਨਆਣਾ ਸਾਹਿਬ, ਭਾਈ ਅਮਰਜੀਤ ਸਿੰਘ ਭਰੋਲੀ ਢਾਡੀ ਜਥਾ, ਭਾਈ ਲਖਵਿੰਦਰ ਸਿੰਘ ਨਿਮਾਣਾ ਢਾਡੀ ਜਥਾ, ਭਾਈ ਗੁਰਮੁਖ ਸਿੰਘ ਫਗਵਾੜੇ ਵਾਲੇ, ਰਾਗੀ ਜਥਾ ਭਾਈ ਕਰਮ ਸਿੰਘ ਜੀ ਜਲੰਧਰ ਵਾਲੇ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ, ਢਾਡੀ ਵਾਰਾਂ, ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੈਨੇਜਰ ਸਰਦਾਰ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਹੈੱਡ ਗ੍ਰੰਥੀ, ਭਾਈ ਅੰਮ੍ਰਿਤਪਾਲ ਸਿੰਘ ਖੁਰਮਪੁਰ, ਗ੍ਰੰਥੀ ਭਾਈ ਹਰਜਿੰਦਰ ਸਿੰਘ, ਸਰਦਾਰ ਗੁਰਪ੍ਰੀਤ ਸਿੰਘ ਸਮੂਹ ਸਾਧ ਸੰਗਤ ਨੇ ਆਏ ਹੋੲ ਸਿਆਸੀ ਧਾਰਮਿਕ ਤੇ ਸਮਾਜਿਕ ਆਗੂਆਂ ਸਮੇਤ ਜਥਿਆਂ ਨੂੰ ਗੁਰੁ ਘਰ ਦੀ ਬਖਸ਼ਿਸ ਨਾਲ ਨਿਹਾਲ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸ੍ਰੀ ਸੁਖਚੈਨ ਆਣਾ ਸਾਹਿਬ ਪਾਤਸ਼ਾਹੀ ਛੇਵੀਂ ਫਗਵਾੜਾ ਵਿਖੇ ਹਾਜ਼ਰੀਆਂ ਲਗਵਾਈਆਂ। ਸਾਰੀਆਂ ਸੰਗਤਾਂ ਦਾ ਮੈਨੇਜਰ ਨਰਿੰਦਰ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਸਮੂਹ ਫਗਵਾੜਾ ਵਾਸੀਆਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਗਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੀ ਇਕੱਤਰਤਾ ਗੁਰੂ ਘਰ ਵਿਖੇ ਹੋਈ। ਸੰਗਤਾਂ ਨੇ ਸਰੋਵਰ ਵਿੱਚ ਇਸ਼ਨਾਨ ਕਰ ਕੇ ਆਪਣਾ ਜੀਵਨ ਸਫਲਾ ਕੀਤਾ।