ਕੁਲਵਿੰਦਰ ਸਿੰਘ ਲਾਡੀ, ਫੱਤੂਢੀਂਗਾ : ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦਾ ਵਫ਼ਦ ਏਡੀਸੀ ਕਪੂਰਥਲਾ ਨੂੰ ਮਿਲਿਆ ਤੇ ਕਿਸਾਨੀ ਮੰਗਾਂ 'ਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਅਵਾਰਾ ਡੰਗਰਾਂ ਨੇ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ। ਅਵਾਰਾ ਪਸ਼ੂਆਂ ਨੂੰ ਸਾਂਭਣ ਦਾ ਇੰਤਜ਼ਾਮ ਸਰਕਾਰ ਕਰੇ ਤੇ ਇਸ ਦੇ ਨਾਲ ਹੀ ਮੰਗ ਕੀਤੀ ਕਿ ਖੰਡ ਮਿੱਲਾਂ ਗੰਨੇ ਦੀ ਅਦਾਇਗੀ 15 ਦਿਨ ਵਿਚ ਕਰਨੀ ਸੀ, ਪਰ ਲਗਪਗ ਡੇਢ ਮਹੀਨੇ ਤੋਂ ਬੀਤ ਗਿਆ ਹੈ, ਇਸ ਨੂੰ 15 ਦਿਨ ਦੇ ਅੰਦਰ ਕਰਾਇਆ ਜਾਵੇ, ਜੋ ਸਰਕਾਰ ਵੱਲੋਂ 50 ਰੁਪਏ ਦਿੱਤੇ ਜਾਣੇ ਸੀ, ਉਹ ਸ਼ੁਰੂ ਕਰਵਾਏ ਜਾਣ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮਲ, ਿਢੱਲਵਾਂ ਬਲਾਕ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੰਡਾਲ, ਫੱਤੂਢੀਗਾ ਏਰੀਏ ਦੇ ਪ੍ਰਧਾਨ ਗੁਰਦਿਆਲ ਸਿੰਘ ਬੂਹ, ਮੀਤ ਪ੍ਰਧਾਨ ਬਲਵਿੰਦਰ ਸਿੰਘ ਦੇਸਲ, ਸਕੱਤਰ ਬਲਵੀਰ ਸਿੰਘ ਫਜਲਾਬਾਦ, ਇਲਾਕਾ ਕਮੇਟੀ ਮੈਂਬਰ ਜਸਮੇਲ ਸਿੰਘ ਸੁਰਖਪੁਰ, ਬਖਸ਼ੀਸ਼ ਸਿੰਘ ਧਾਲੀਵਾਲ ਬੇਟ, ਪਰਮਜੀਤ ਸਿੰਘ ਭੰਡਾਲ, ਕਰਮ ਸਿੰਘ ਬੱਲ, ਰਜਿੰਦਰ ਸਿੰਘ ਿਢਲਵਾਂ, ਸੁਲੱਖਣ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ।