ਰਘਬਿੰਦਰ ਸਿੰਘ, ਨਡਾਲਾ : ਸਬ-ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਸੁਭਾਨਪੁਰ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਭੈੜੇ ਪੁਰਸ਼ਾ ਦੀ ਤਲਾਸ਼ ਸਬੰਧੀ ਸ਼ਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਏਐੱਸਆਈ ਪਾਲ ਸਿੰਘ ਪੁਲਿਸ ਪਾਰਟੀ ਸਣੇ ਅੱਡਾ ਸੁਭਾਨਪੁਰ ਮੌਜੂਦ ਸੀ। ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸਰਿੰਦਰ ਸਿੰਘ ਉਰਫ ਸੋਨੀ ਪੁੱਤਰ ਟਿੱਕਾ ਸਿੰਘ ਵਾਸੀ ਡੋਗਰਵਾਲ ਥਾਣਾ ਸੁਭਾਨਪੁਰ ਅਤੇ ਗੁਰਜਪਾਲ ਸਿੰਘ ਉਰਫ ਗੁਰਜ ਪੱਤਰ ਅਵਤਾਰ ਸਿੰਘ ਵਾਸੀ ਬੂਟ ਥਾਣਾ ਕੋਤਵਾਲੀ ਕਪੂਰਥਲਾ ਮਿਲ ਕਿ ਮੋਟਰ ਸਾਈਕਲ ਚੋਰੀ ਕਰਦੇ ਹਨ, ਇਨ੍ਹਾਂ ਦੋਵਾਂ ਨੇ ਇੱਕ ਪਲਸਰ ਮੋਟਰ ਸਾਈਕਲ ਰੰਗ ਕਾਲਾ ਜਿਸ 'ਤੇ ਇਨ੍ਹਾਂ ਨੇ ਗਲਤ ਨੰਬਰ ਪਲੇਟ ਲਗਾਈ ਹੈ ਜੋ ਮੁਖਬਰ ਦੀ ਇਤਲਾਹ 'ਤੇ ਏਐੱਸਆਈ ਪਾਲ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਸੁਰਿੰਦਰ ਸਿੰਘ ਉਰਫ ਸੋਨੀ ਨੂੰ ਕਾਬੂ ਕਰਕੇ ਉਸ ਕੋਲੋਂ ਮੋਟਰਸਾਈਕਲ ਜਿਸ 'ਤੇ ਐਕਟਿਵਾ ਦੀ ਨੰਬਰ ਪਲੇਟ ਲੱਗੀ ਸੀ ਬਰਾਮਦ ਕੀਤਾ ਹੈ। ਜਿਸ 'ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਉਕਤ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਦੀ ਨਿਸ਼ਾਨ ਦੇਹੀ 'ਤੇ 3 ਹੋਰ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।