ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਬਲਾਕ ਕਪੂਰਥਲਾ ਦੇ ਸਿਟੀ ਪ੍ਰਧਾਨ ਰਜਿੰਦਰ ਕੌੜਾ ਨੇ ਹੋਣਹਾਰ ਕਾਂਗਰਸੀ ਵਰਕਰ ਦੀਪਕ ਮਹਾਜਨ ਨੂੰ ਸਿਟੀ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਬਣਾਇਆ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਸਿਟੀ ਪ੍ਰਧਾਨ ਰਜਿੰਦਰ ਕੌੜਾ ਨੇ ਦੀਪਕ ਮਹਾਜਨ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਕਿਹਾ ਕਿ ਦੀਪਕ ਮਹਾਜਨ ਕਾਂਗਰਸ ਪਾਰਟੀ ਦੇ ਇੱਕ ਵਫਾਦਾਰ ਸਿਪਾਹੀ ਹਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾ ਰਹੇ ਹਨ। ਇਸ ਮੌਕੇ ਨਵ-ਨਿਯੁਕਤ ਜਨਰਲ ਸਕੱਤਰ ਦੀਪਕ ਮਹਾਜਨ ਨੇ ਇਸ ਨਿਯੁਕਤੀ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਮਜਬੂਤੀ ਲਈ ਵੱਧ ਚੜ ਕੇ ਕੰਮ ਕਰਾਂਗਾ। ਉਨਾਂ ਕਿਹਾ ਕਿ ਪੰਜਾਬ ਦੀਆਂ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਇਸ ਮੌਕੇ ਕਾਂਗਰਸ ਦੇ ਬਲਾਕ ਕਪੂਰਥਲਾ ਦੇ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਕਾਂਗਰਸੀ ਆਗੂ ਵਿਸ਼ਾਲ ਸੋਨੀ, ਦੀਪਕ ਸਲਵਾਨ, ਕਾਂਗਰਸੀ ਕੌਂਸਲਰ ਕਰਨ ਮਹਾਜਨ, ਵਿਕਾਸ ਸ਼ਰਮਾ, ਮਨੋਜ ਹੈਪੀ ਤੇ ਹਰਜੀਤ ਸਿੰਘ ਬੱਬਾ ਆਦਿ ਹਾਜ਼ਰ ਸਨ।