ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਬੁੱਧਵਾਰ ਨੂੰ 680 ਸੀਨੀਅਰ ਸਿਟੀਜ਼ਨਾਂ ਨੂੰ ਵੈਕਸੀਨ ਲੱਗੀ, ਜਿਸ ਨਾਲ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ 105802 ਤਕ ਪੁੱਜ ਗਈ ਹੈ। ਬੁੱਧਵਾਰ ਨੂੰ ਕੁੱਲ 1369 ਲੋਕਾਂ ਦੀ ਵੈਕਸੀਨ ਲਗਾਈ ਗਈ, ਜਿਨ੍ਹਾਂ 'ਚ 45 ਸਾਲ ਤੋਂ ਲੈ ਕੇ 60 ਸਾਲ ਤਕ 689 ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਪੀਐੱਮ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਬੁੱਧਵਾਰ ਨੂੰ ਸਿਰਫ 16 ਕਾਊਂਟਰਾਂ 'ਤੇ ਕੁੱਲ 1369 ਲੋਕਾਂ ਨੂੰ ਵੈਕਸੀਨ ਲਗਾਈ ਗਈ। ਜਿਨ੍ਹਾਂ 'ਚ 680 ਸੀਨੀਅਰ ਸਿਟੀਜ਼ਨਾਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ 'ਚ 105802 ਲੋਕਾਂ ਨੂੰ ਕੋਰੋਨਾ ਰੋਕੂ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ 'ਚ 270, ਸੁਲਤਾਨਪੁਰ ਲੋਧੀ 'ਚ 38, ਫਗਵਾੜਾ 'ਚ 10, ਟਿੱਬਾ 'ਚ 30, ਭੁਲੱਥ 'ਚ 31, ਿਢੱਲਵਾਂ 'ਚ 83, ਕਾਲਾ ਸੰਿਘਆਂ 'ਚ 107, ਬੇਗੋਵਾਲ 'ਚ 270, ਫੱਤੂਢੀਂਗਾ 'ਚ 90, ਪਾਂਸ਼ਟਾ 'ਚ 100, ਆਰਸੀਐੱਫ 'ਚ 30, ਹਦਿਆਬਾਦ 'ਚ 120, ਡਡਵਿੰਡੀ 'ਚ 50, ਪਰਮਜੀਤਪੁਰ 'ਚ 50, ਪਲਾਹੀ 'ਚ 40, ਈਐੱਸਆਈ ਫਗਵਾੜਾ 'ਚ 50 ਲੋਕਾਂ ਨੂੰ ਵੈਕਸੀਨ ਲਗਾਈ ਗਈ। ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਪੂਰੇ ਜ਼ਿਲ੍ਹੇ 'ਚ ਵੈਕਸੀਨ ਲਗਾਉਣ ਲਈ ਵੱਡੀ ਗਿਣਤੀ 'ਚ ਵੈਕਸੀਨ ਪੁੱਜ ਚੁੱਕੀ ਹੈ।