ਹਰਵੰਤ ਸਿੰਘ ਸੱਚਦੇਵਾ, ਕਪੂਰਥਲਾ : ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਭੋਪਾਲ ਸਾਹਿਬ ਜਠੇਰੇ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਅਤੇ ਭਾਟੀਆ ਪਰਿਵਾਰ ਦੇ ਉੱਦਮ ਉਪਰਾਲਿਆ ਸਦਕਾ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ। ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਭੁਪਿੰਦਰ ਸਿੰਘ (ਹਜ਼ੂਰੀ ਰਾਗੀ), ਭਾਈ ਸਤਪਾਲ ਸਿੰਘ ਅਤੇ ਭਾਈ ਦਿਆ ਸਿੰਘ (ਹਜ਼ੂਰੀ ਰਾਗੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ) ਵਾਲਿਆਂ ਦੇ ਜੱਥਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੀ ਆਰੰਭਤਾ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਜਰਨੈਲ ਸਿੰਘ ਡੋਗਰਾਂਵਾਲ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਮਨੁੱਖੀ ਜੀਵਨ ਜਾਂਚ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਲਈ ਪ੍ਰਰੇਰਣਾਸਰੋਤ ਦੱਸਿਆ। ਸ੍ਰੀ ਗੁਰੂ ਨਾਨਕ ਦੇਵ ਜੀ ਬਾਬਤ ਵਿਚਾਰਾਂ ਸਾਂਝੀਆਂ ਕਰਦਿਆਂ ਜੱਥੇਦਾਰ ਜਸਵਿੰਦਰ ਸਿੰਘ ਬੱਤਰਾ ਨੇ ਵੀ ਗੁਰਬਾਣੀ ਆਧਾਰਿਤ ਜੀਵਨ ਬਤੀਤ ਕਰਨ ਦੀ ਪ੍ਰਰੇਰਣਾ ਦਿੱਤੀ। ਉਨ੍ਹਾਂ ਭਾਟੀਆ ਪਰਿਵਾਰ ਵੱਲੋਂ ਕਰਵਾਏ ਜਾਂਦੇ ਸਾਲਾਨਾ ਸਮਾਗਮਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਕਰਵਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਦੱਸੀ। ਸਮਾਗਮ ਦੇ ਅੰਤ ਵਿਚ ਭਾਟੀਆ ਪਰਿਵਾਰ ਵੱਲੋਂ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੀਡੀਆ ਇੰਚਾਰਜ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਹਾਜ਼ਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮਾਗਮਾਂ ਪ੍ਰਤੀ ਤੱਤਪਰ ਰਹਿਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਪਰਮਜੀਤ ਸਿੰਘ ਐਡਵੋਕੇਟ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ, ਅਵੀ ਰਾਜਪੂਤ, ਸੁਖਵਿੰਦਰ ਸਿੰਘ, ਤਰਵਿੰਦਰ ਮੋਹਨ ਸਿੰਘ ਭਾਟੀਆ, ਸਾਧੂ ਸਿੰਘ, ਚਰਨਜੀਤ ਸਿੰਘ ਵਾਲੀਆ, ਜੱਥੇਦਾਰ ਗੁਰਪ੍ਰਰੀਤ ਸਿੰਘ ਬੰਟੀ ਵਾਲੀਆ (ਸ਼ਹਿਰੀ ਪ੍ਰਧਾਨ), ਕੈਪਟਨ ਬਲਜੀਤ ਸਿੰਘ ਬਾਜਵਾ ਪੀਏ ਰਾਣਾ ਗੁਰਜੀਤ ਸਿੰਘ, ਜੱਥੇਦਾਰ ਰਛਪਾਲ ਸਿੰਘ (ਸਿਟੀ ਕੇਬਲ), ਦਵਿੰਦਰ ਸਿੰਘ ਦੇਵ, ਗੁਰਮੁੱਖ ਸਿੰਘ ਢੋਡ, ਸੁਖਜੀਤ ਸਿੰਘ ਬਾਂਸਲ, ਕਪਿਲ ਦੇਵ, ਹਰਬੰਸ ਸਿੰਘ ਖੁਰਾਣਾ, ਬੀਬੀ ਬਲਜਿੰਦਰ ਕੌਰ, ਸਵਰਨ ਸਿੰਘ, ਅਮਰਜੀਤ ਸਿੰਘ ਥਿੰਦ, ਹਰਬੰਸ ਸਿੰਘ ਵਾਲੀਆ, ਜਸਬੀਰ ਸਿੰਘ, ਜਸਪ੍ਰਰੀਤ ਸਿੰਘ ਸੱਚਦੇਵਾ, ਅਰਜਿੰਦਰ ਸਿੰਘ, ਮਨਿੰਦਰ ਪ੍ਰਕਾਸ਼ ਸਿੰਘ, ਧੰਨਪ੍ਰਰੀਤ ਸਿੰਘ ਭਾਟੀਆ, ਹਰਮਨਪ੍ਰਰੀਤ ਸਿੰਘ ਭਾਟੀਆ, ਮਾਸਟਰ ਸੁਖਜਿੰਦਰ ਸਿੰਘ ਨਿੱਝਰ, ਦਵਿੰਦਰ ਸਿੰਘ, ਜੋਗਿੰਦਰ ਸਿੰਘ, ਰਾਜੀਵ ਸੂਦ, ਰਾਕੇਸ਼ ਪਾਸੀ, ਸ਼ਾਮ ਗੁਪਤਾ, ਅਮਿਤ ਕਾਲੀਆ, ਗੁਰਦਿਆਲ ਸਿੰਘ, ਭਗਵੰਤ ਸਿੰਘ ਚੀਮਾ, ਹਰਭਜਨ ਸਿੰਘ, ਮਨਜੀਤ ਬਹਾਦਰ ਸਿੰਘ ਬਾਵਾ, ਬੀਬੀ ਦਵਿੰਦਰ ਕੌਰ ਬਾਵਾ ਸਮੇਤ ਵੱਖ-ਵੱਖ ਜੱਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।