51 ਗ੍ਰਾਮ ਆਈਸ ਨਾਲ ਇਕ ਕਾਬੂ
ਜਾਸੰ, ਕਪੂਰਥਲਾ : ਥਾਣਾ
Publish Date: Tue, 09 Dec 2025 10:22 PM (IST)
Updated Date: Tue, 09 Dec 2025 10:24 PM (IST)
ਜਾਸੰ, ਕਪੂਰਥਲਾ : ਥਾਣਾ ਸੁਭਾਨਪੁਰ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ 51 ਗ੍ਰਾਮ ਆਈਸ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਪਹਾੜੀਪੁਰ, ਬਾਦਸ਼ਾਹਪੁਰ, ਬੂਟ ਆਦਿ ਪੰਡਾਂ ਵੱਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕੇ ਜਗਪ੍ਰੀਤ ਸਿੰਘ ਉਰਫ ਬਿੱਲਾ ਵਾਸੀ ਪਿੰਡ ਬੂਟ ਨਸ਼ੇ ਵੇਚਣ ਦਾ ਆਦੀ ਹੈ। ਇਸ ਸਮੇਂ ਉਹ ਪਿੰਡ ਬੂਟ ਦੇ ਸ਼ਮਸ਼ਾਨਘਾਟ ਨੇੜੇ ਕਿਸੇ ਗਾਹਕ ਦੇ ਇੰਤਜ਼ਾਰ ’ਚ ਖੜ੍ਹਾ ਹੈ। ਜੇ ਛਾਪੇਮਾਰੀ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਟੀਮ ਨੇ ਸੂਚਨਾ ਦੇ ਆਧਾਰ ’ਤੇ ਤੁਰੰਤ ਉਕਤ ਜਗ੍ਹਾ ਛਾਪੇਮਾਰੀ ਕਰਕੇ ਉਸ ਨੂੰ ਕਾਬੂ ਕਰ ਲਿਆ। ਉਸ ਕੋਲੋਂ 51 ਗ੍ਰਾਮ ਆਈਸ ਬਰਾਮਦ ਹੋਈ।