ਅਮਨਜੋਤ ਵਾਲੀਆ, ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿਚ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜ਼ਿਲ੍ਹੇ ਵਿਚ ਵੀਰਵਾਰ ਨੂੰ 643 ਸੈਂਪਲਾਂ ਦੀ ਰਿਪੋਰਟ ਆਈ। ਜਿਨ੍ਹਾਂ ਵਿਚ 625 ਨੈਗਟਿਵ, 15 ਪਾਜ਼ੇਟਿਵ ਅਤੇ 3 ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿਚ ਇਕ ਬਜ਼ੁਰਗ ਪਿੰਡ ਭੁਲਾਣਾ ਤੋਂ 60 ਸਾਲਾਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ, ਉਸ ਦਾ ਇਲਾਜ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਚ ਚੱਲ ਰਿਹਾ ਸੀ। ਇਲਾਜ ਦੌਰਾਨ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਉਸ ਦਾ ਕੋਰੋਨਾ ਟੈੱਸਟ ਕੀਤਾ ਤਾਂ ਉਸ ਦੀ ਰਿਪੋਟ ਪਾਜ਼ੇਟਿਵ ਆਈ, ਜਿਸ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਦੂਸਰਾ ਵਿਅਕਤੀ 81 ਸਾਲਾਂ ਪਿੰਡ ਧੁਆਂਖੇ ਨਿਸ਼ਾਨ ਜੋ ਕਿ ਪ੍ਰਰਾਈਵੇਟ ਹਸਪਤਾਲ ਜਲੰਧਰ ਵਿਚ ਪਿਛਲੇ 11-12 ਦਿਨਾਂ ਤੋਂ ਦਾਖਲ ਸੀ ਅਤੇ ਇਲਾਜ਼ ਚੱਲ ਰਿਹਾ ਸੀ, ਇਲਾਜ਼ ਦੌਰਾਨ ਹੀ ਉਸ ਦਾ ਕੋਰੋਨਾ ਟੈੱਸਟ ਲਿਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ, ਉਸ ਦੀ ਅੱਜ ਮੌਤ ਹੋ ਗਈ। ਤੀਸਰਾ ਵਿਅਕਤੀ 58 ਸਾਲਾਂ ਸ਼ਾਸਤਰੀ ਨਗਰ ਫਗਵਾੜਾ ਮੇਹਲੀ ਗੇਟ ਜੋ ਕਿ ਕਾਫੀ ਦੇਰ ਤੋਂ ਬਿਮਾਰ ਸੀ, ਉਸ ਦਾ ਕੋਰੋਨਾ ਟੈੱਸਟ ਲੈਣ 'ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਦੀ ਵੀ ਵੀਰਵਾਰ ਨੂੰ ਮੌਤ ਹੋ ਗਈ। ਜਿਸ ਨਾਲ ਜ਼ਿਲ੍ਹਾ ਕਪੂਰਥਲਾ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 19 ਤੱਕ ਪਹੁੰਚ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕਪੂਰਥਲਾ ਵਿਚ ਪਾਜ਼ੇਟਿਵ ਆਉਣ ਵਾਲੇ 38 ਸਾਲਾ ਸੁਖਚੈਨ ਨਗਰ ਫਗਵਾੜਾ ਦਾ ਵਿਅਕਤੀ, 38 ਸਾਲਾ ਮਨਸਾ ਦੇਵੀ ਨਗਰ ਦਾ ਵਿਅਕਤੀ, 45 ਸਾਲਾ ਵਿਅਕਤੀ ਫਗਵਾੜਾ ਪੁਲਿਸ ਕਰਮਚਾਰੀ, 26 ਸਾਲਾ ਵਿਅਕਤੀ ਡੇਰਾ ਸੈਯਦਾਂ ਸੁਲਤਾਨਪੁਰ ਲੋਧੀ, 30 ਸਾਲਾ ਵਿਅਕਤੀ ਆਰਸੀਐੱਫ, 28 ਸਾਲਾ ਵਿਅਕਤੀ ਸੈਂਟਰਲ ਜੇਲ੍ਹ ਕਪੂਰਥਲਾ, 71 ਸਾਲਾ ਬਜ਼ੁਰਗ ਅੰਮਿ੍ਤ ਬਾਜ਼ਾਰ ਕਪੂਰਥਲਾ, 42 ਸਾਲਾ ਵਿਅਕਤੀ ਅੰਮਿ੍ਤ ਬਾਜ਼ਾਰ, 37 ਸਾਲਾ ਵਿਅਕਤੀ ਅੰਮਿ੍ਤ ਬਾਜ਼ਾਰ, 34 ਸਾਲਾ ਅੌਰਤ ਅੰਮਿ੍ਤ ਬਾਜ਼ਾਰ, 35 ਸਾਲਾ ਵਿਅਕਤੀ ਅੰਮਿ੍ਤ ਬਾਜ਼ਾਰ, 23 ਸਾਲਾ ਅੌਰਤ ਅੌਜਲਾ ਫਾਟਕ, 37 ਸਾਲਾ ਵਿਅਕਤੀ ਰਿਹਾਣਾ ਜੱਟਾਂ ਫਗਵਾੜਾ, 46 ਸਾਲਾ ਵਿਅਕਤੀ ਚਕੋਕੀ ਕਲੋਨੀ ਫਗਵਾੜਾ ਅਤੇ 47 ਸਾਲਾ ਵਿਅਕਤੀ ਜੱਟਪੁਰਾ ਕਪੂਰਥਲਾ ਆਦਿ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਬਾਵਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਬਣਾਏ ਗਏ ਫਲੂ ਕਾਰਨਰ 'ਤੇ 109 ਸੈਂਪਲ ਲਏ ਗਏ ਹਨ। ਉਥੇ ਹੀ ਆਰਸੀਐੱਫ ਤੋਂ 17, ਪਾਂਸ਼ਟਾ ਤੋਂ 76, ਕਾਲਾ ਸੰਿਘਆ ਤੋਂ 95, ਟਿੱਬਾ ਤੋਂ 56, ਫੱਤੂਢੀਂਗਾ ਤੋਂ 48 ਸੈਂਪਲ ਲਏ ਗਏ ਹਨ। ਕੁੱਲ ਸੈਂਪਲ 420 ਲਏ ਗਏ ਹਨ। ਡਾ. ਪ੍ਰਰੇਮ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਬਣਾਏ ਗਏ ਟੂ-ਨੈੱਟ 'ਤੇ 20 ਸੈਂਪਲ ਲਏ ਗਏ ਹਨ। ਜੋ ਕਿ ਸਾਰੇ ਹੀ ਨੈਗਟਿਵ ਹਨ। ਡਾ. ਪ੍ਰਰੀਤੋਸ਼ ਗਰਗ ਨੇ ਦੱਸਿਆ ਕਿ ਓਪੀਡੀ ਵਿਚ 48 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 47 ਨੈਗਟਿਵ ਅਤੇ 1 ਪਾਜ਼ੇਟਿਵ ਹੈ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਹੁਣ ਤੱਕ 23212 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਨੈਗਟਿਵ 22366 ਹਨ। ਐਕਟਿਵ ਕੇਸ 229 ਹਨ। 276 ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ਰ ਅਤੇ ਇਕ-ਦੂਸਰੇ ਤੋਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ।