ਅਮਨਜੋਤ ਵਾਲੀਆ, ਕਪੂਰਥਲਾ

ਜ਼ਿਲ੍ਹਾ ਕਪੂਰਥਲਾ 'ਚ ਸ਼ੁੱਕਰਵਾਰ ਨੂੰ ਕੋਰੋਨਾ ਟੈੱਸਟ ਦੇ 282 ਸੈਂਪਲਾਂ ਦੀ ਰਿਪੋਰਟ ਆਈ। ਜਿਨ੍ਹਾਂ 'ਚੋਂ 6 ਅੌਰਤਾਂ ਸਮੇਤ 21 ਮਰੀਜ਼ ਕੋਰੋਨਾ ਪਾਜ਼ੇਟਿਵ ਆਏ ਤੇ 261 ਨੈਗੇਟਿਵ ਆਏ ਹਨ। ਜਾਣਕਾਰੀ ਦਿੰਦੇ ਹੋਏ ਕਪੂਰਥਲਾ ਦੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਪਾਜ਼ੇਟਿਵ ਆਉਣ ਵਾਲਿਆ 'ਚ ਜ਼ਿਆਦਾ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਾਲੇ ਹੀ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਉਹ ਭਾਵੇਂ ਘਰ ਹੋਵੇ ਜਾਂ ਬਾਹਰ। ਜੇਕਰ ਘਰ 'ਚ ਕਿਸੇ ਮੈਂਬਰ ਨੂੰ ਖਾਂਸੀ, ਜੁਕਾਮ ਜਾਂ ਬੁਖਾਰ ਹੁੰਦਾ ਹੈ ਤਾਂ ਉਸ ਤੋਂ ਜ਼ਰੂਰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਕੋਰੋਨਾ ਪੀੜਤਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਉਸ ਦਾ ਅਸਲੀ ਕਾਰਨ ਪਰਿਵਾਰ ਦੇ ਇਕ ਮੈਂਬਰ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਸ ਦੇ ਸਾਰੇ ਪਰਿਵਾਰ ਦੀ ਰਿਪੋਰਟ ਪਾਜ਼ੇਟਿਵ ਆ ਰਹੀ ਹੈ। ਜਿਵੇਂ ਕਿ ਏਡੀਸੀ ਦੇ ਰੀਡਰ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਉਸ ਦੇ ਬੱਚੇ ਤੇ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਕੁਝ ਦਿਨ ਪਹਿਲਾ ਇਕ ਪਰਿਵਾਰ ਦੇ 4 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ 'ਚ ਇਕ 62 ਸਾਲਾਂ ਬਜ਼ੁਰਗ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਉਸ ਨੂੰ ਜਲੰਧਰ ਦੇ ਪ੍ਰਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਵੀਰਵਾਰ ਦੀ ਦੇਰ ਰਾਤ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਜ਼ਿਲ੍ਹਾ ਕਪੂਰਥਲਾ 'ਚ 13 ਤਕ ਪਹੁੰਚ ਗਈ ਹੈ। ਡਾ. ਬਾਵਾ ਨੇ ਦੱਸਿਆ ਕਿ ਪਾਜ਼ੇਟਿਵ ਆਉਣ ਵਾਲਿਆ 'ਚ 22 ਸਾਲਾ ਸ਼ੇਖੂਪੁਰ ਤੋਂ ਅੌਰਤ, 50 ਸਾਲਾ ਭੁਲੱਥ ਅੌਰਤ, 46 ਸਾਲਾ ਅੌਰਤ ਫਗਵਾੜਾ, 47 ਸਾਲਾ ਵਿਅਕਤੀ ਵਾਸੀ ਮੇਵਾ ਸਿੰਘ ਵਾਲਾ ਪੁਲਿਸ ਕਰਮਚਾਰੀ, 47 ਸਾਲਾ ਕਪੂਰਥਲਾ ਪੁਲਿਸ ਕਰਮਚਾਰੀ, 31 ਸਾਲਾ ਹੁਸੈਨਪੁਰ ਵਿਅਕਤੀ, 63 ਸਾਲਾ ਵਿਅਕਤੀ ਮੁਹੱਬਤ ਨਗਰ, 25 ਸਾਲਾ ਟਰੈਵਲ ਬਿਹਾਰ, 30 ਸਾਲਾ ਵਿਅਕਤੀ ਜਹਾਂਗੀਰਪੁਰ ਪੰਜਾਬ ਪੁਲਿਸ, 25 ਸਾਲਾ ਅੌਰਤ ਬੇਗੋਵਾਲ ਗਰਭਵਤੀ ਮਹਿਲਾ, 22 ਸਾਲਾਂ ਵਿਅਕਤੀ ਸੁਲਤਾਨਪੁਰ ਲੋਧੀ, 40 ਸਾਲਾ ਵਿਅਕਤੀ ਸੁਲਤਾਨਪੁਰ ਲੋਧੀ, 34 ਸਾਲਾ ਵਿੱਲਾ ਕੋਠੀ ਵਿਅਕਤੀ, 30 ਸਾਲਾ ਵਿਅਕਤੀ ਪਿੰਡ ਇਬਰਾਹਿਮਵਾਲ, 34 ਸਾਲਾ ਵਿਅਕਤੀ ਕਪੂਰਥਲਾ, 46 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲਾ, 24 ਸਾਲਾ ਅੌਰਤ, 58 ਸਾਲਾ ਵਿਅਕਤੀ, 26 ਸਾਲਾ ਅੌਰਤ ਪਲਾਹੀ ਗੇਟ ਫਗਵਾੜਾ, 50 ਸਾਲਾਂ ਅੌਰਤ ਆਰਸੀਐੱਫ, ਜਿਸ ਦੀ ਰਿਪੋਰਟ ਜਲੰਧਰ ਦੇ ਪ੍ਰਰਾਈਵੇਟ ਹਸਪਤਾਲ 'ਚ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਸ਼ੁੱਕਰਵਾਰ ਨੂੰ 383 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਕਪੂਰਥਲਾ ਦੇ ਸਿਵਲ ਹਸਪਤਾਲ ਤੋਂ 52 ਸੈਂਪਲ ਲਏ ਗਏ ਹਨ। ਜਿਨ੍ਹਾਂ 'ਚ 3 ਇੰਟਰਨੈਸ਼ਨਲ ਟਰੈਵਲ, 11 ਕੋਰੋਨਾ ਪੀੜਤਾਂ ਦੇ ਸੰਪਰਕ 'ਚ, 1 ਗਰਭਵਤੀ ਮਹਿਲਾ, ਫੀਲਡ ਵਰਕ 17, ਖਾਂਸੀ, ਜੁਕਾਮ, ਦਮਾ, ਟੀਬੀ ਦੇ 4 ਸੈਂਪਲ, ਬਾਹਰਲੇ ਸੂਬਿਆਂ ਤੋਂ ਆਏ 17, 4 ਕੈਦੀਆਂ ਦੇ ਸੈਂਪਲ ਲਏ ਗਏ ਹਨ ਤੇ ਬਾਕੀ 9 ਸੈਂਪਲ ਓਪੀਡੀ ਦੇ ਲਏ ਗਏ ਹਨ। ਇਨ੍ਹਾਂ ਤੋਂ ਇਲਾਵਾ ਪਾਂਸ਼ਟਾ ਤੋਂ 24, ਫਗਵਾੜਾ ਤੋਂ 77, ਰੇਲ ਕੋਚ ਫੈਕਟਰੀ ਤੋਂ 8, ਕਾਲਾ ਸੰਿਘਆ ਤੋਂ 20, ਮਾਡਰਨ ਜੇਲ੍ਹ ਤੋਂ 88, ਟਿੱਬਾ ਤੋਂ 21, ਭੁਲੱਥ ਤੋਂ 25, ਬੇਗੋਵਾਲ ਤੋਂ 40, ਫੱਤੂਢੀਂਗਾ ਤੋਂ 16 ਅਤੇ ਸੁਲਤਾਨਪੁਰ ਲੋਧੀ ਤੋਂ 12 ਸੈਂਪਲ ਲਏ ਗਏ ਹਨ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਹੁਣ ਤੱਕ ਲਏ ਗਏ ਕੋਰੋਨਾ ਸੈਂਪਲਾਂ ਦੀ ਗਿਣਤੀ 22765 ਹੋ ਗਈ ਹੈ। ਨੈਗਟਿਵ ਕੇਸ 19771 ਹਨ। ਐਕਟਿਵ ਕੇਸ 202 ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ਰ ਅਤੇ ਇਕ-ਦੂਜੇ ਤੋਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਬਿਮਾਰੀ ਨੂੰ ਜੜੋ ਖਤਮ ਕੀਤਾ ਜਾ ਸਕੇ।