ਅਜੈ ਕਨੌਜੀਆ, ਕਪੂਰਥਲਾ : ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਉਪ ਪ੍ਰਧਾਨ ਪਿਆਰਾ ਲਾਲ ਦੀ ਅਗਵਾਈ ਹੇਠ ਦਫ਼ਤਰ ਜਲੌਖਾਨਾ ਵਿਖੇ ਹੋਈ ਜਿਸ ਵਿਚ ਉਪ ਪ੍ਰਧਾਨ ਪੰਜਾਬ ਤੋਂ ਇਲਾਵਾ ਉਪ ਸੰਗਠਨ ਮੰਤਰੀ ਪੰਜਾਬ ਨੀਰਜ ਕੁਮਾਰ, ਰਾਜੇਸ਼ ਸ਼ਰਮਾ ਜਨਰਲ ਸੈਕਟਰੀ, ਦੀਪਕ ਸ਼ਰਮਾ ਸ਼ਹਿਰੀ ਪ੍ਰਧਾਨ, ਅਜੈ ਅਰੋੜਾ ਜ਼ਿਲ੍ਹਾ ਉਪ ਪ੍ਰਧਾਨ ਯੂਥ ਅਤੇ ਮੁਕੇਸ਼ ਕਸ਼ਯਪ ਸੀਨੀਅਰ ਸ਼ਹਿਰੀ ਪ੍ਰਧਾਨ ਯੂਥ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਮੁਕੇਸ਼ ਕਸ਼ਯਪ ਦੀ ਅਗਵਾਈ ਵਿਚ 20 ਯੂਥ ਸ਼ਿਵ ਸ਼ਿਵ ਸੈਨਾ ਪਾਰਟੀ ਵਿਚ ਸ਼ਾਮਲ ਹੋਏ, ਜਿਨ੍ਹਾਂ ਵਿਚ ਕਾਫੀ ਨੌਜਵਾਨ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਹਨ। ਇਸ ਮੌਕੇ ਉਪ ਪ੍ਰਧਾਨ ਪੰਜਾਬ ਪਿਆਰਾ ਲਾਲ ਨੇ ਨਵੇਂ ਸ਼ਿਵ ਸੈਨਿਕਾਂ ਦੇ ਗੱਲ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਨਵੇਂ ਸ਼ਿਵ ਸੈਨਿਕਾਂ ਨੂੰ ਪਾਰਟੀ ਦੇ ਸਿਧਾਂਤਾ ਤੋਂ ਜਾਣੂੰ ਕਰਵਾਇਆ ਅਤੇ ਅਨੁਸਾਸ਼ਨ ਵਿਚ ਰਹਿ ਕੇ ਡੱਟ ਕੇ ਸਮਾਜ ਸੇਵਾ ਲਈ ਕੰਮ ਕਰਨ ਲਈ ਪ੍ਰਰੇਰਿਤ ਕੀਤਾ। ਨਵੇਂ ਸ਼ਿਵ ਸੈਨਿਕਾਂ ਨੇ ਪ੍ਰਧਾਨ ਜੀ ਨੂੰ ਭਰੋਸਾ ਦਿੱਤਾ ਕਿ ਉਹ ਤਨ-ਮਨ ਅਤੇ ਵਫ਼ਾਦਾਰੀ ਨਾਲ ਕੰਮ ਕਰਨਗੇ। ਪਾਰਟੀ ਵਿਚ ਵਿਨੋਦ ਕਸ਼ਯਪ, ਰਜਤ, ਰਾਹੁਲ ਮਹਿਰਾ, ਰਜੇਸ਼ ਚੌਹਾਨ, ਸੋਨੂੰ, ਰਜਤ ਕੁਮਾਰ, ਸੁਚੈਨ ਸਿੰਘ, ਸ਼ਮਸ਼ੇਰ ਖਾਂ, ਇਸ਼ਰਾਰਾ ਅਹਿਮਦ, ਯਾਦ ਮੁਹੰਮਦ, ਇਸ਼ਾਰ ਮੁਹੰਮਦ, ਰਤਨ ਅਲੀ, ਕਰਨ ਵਾਲੀਆ, ਮੋਂਟੀ ਸ਼ਰਮਾ, ਵਿਸ਼ਾਲ ਵਾਲੀਆ, ਰਵੀ ਕਸ਼ਅਪ, ਰਜੇਸ਼ ਭਾਰਗਵ ਸ਼ਾਮਲ ਹੋਏ।