ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਬਬਲਦੀਪ ਸਿੰਘ ਡੀਐੱਸਪੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅਤੇ ਖੁਸ਼ਪ੍ਰਰੀਤ ਸਿੰਘ ਮੱੁਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਨੇ ਸੁਲਤਾਨਪੁਰ ਲੋਧੀ ਵਾਸੀ ਸੰਤੋਸ਼ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਾਡਲ ਟਾਊਨ ਨੂੰ ਵਿਦੇਸ਼ ਮਨੀਲਾ ਦੇ ਵ੍ਹਟਸਐਪ ਨੰਬਰਾਂ ਤੋਂ 30 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰਦਿਆਂ ਉਸ ਨੂੰ ਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਹੱਲ ਕਰ ਲਿਆ ਹੈ। ਥਾਣਾ ਸੁਲਤਾਨਪੁਰ ਲੋਧੀ ਵਿਖੇ ਮਾਮਲਾ ਦਰਜ ਕਰ ਕੇ ਪੁਲਿਸ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ ਹੈ।

ਬਬਲਦੀਪ ਸਿੰਘ ਡੀਐੱਸਪੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅਤੇ ਖੁਸ਼ਪ੍ਰਰੀਤ ਸਿੰਘ ਮੱੁਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਵਿਦੇਸ਼ੀ ਗੈਂਗਸਟਰ ਵੱਲੋਂ ਭੇਜੇ ਗਏ ਅਕਾਊਂਟ ਨੰਬਰ ਨੂੰ ਟਰੇਸ ਕਰਨ 'ਤੇ ਪਤਾ ਲੱਗਾ ਕਿ ਵਿਦੇਸ਼ ਬੈਠਾ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੁਤਬੀਵਾਲ ਥਾਣਾ ਲੋਹੀਆਂ ਮੁਦਈ ਸੰਤੋਸ਼ ਸਿੰਘ ਨੂੰ ਧਮਕੀ ਭਰੀਆਂ ਫੋਨ ਕਾਲਾਂ ਕਰ ਰਿਹਾ ਸੀ। ਇਸ ਮੁਲਜ਼ਮ ਦਾ ਿਲੰਕ ਅੱਗੋਂ ਮਨੀਲਾ ਦੇ ਇਕ ਹਵਾਲਾ ਕਾਰੋਬਾਰੀ ਨਾਲ ਸੀ, ਜੋ ਮਨੀਲਾ ਤੋਂ ਅਕਸਰ ਹੀ ਲੋਕਾਂ ਦੇ ਪੈਸੇ ਭਾਰਤ 'ਚ ਟਰਾਂਸਫਰ ਕਰਦਾ ਸੀ। ਉਸ ਵਿਅਕਤੀ ਨੂੰ ਵਿੱਕੀ ਨੇ ਕਿਹਾ ਸੀ ਕਿ ਜੇਕਰ ਭਾਰਤ ਪੈਸੇ ਟਰਾਂਸਫਰ ਕਰਨੇ ਹਨ, ਤਾਂ ਉਸ ਨਾਲ ਸੰਪਰਕ ਕੀਤਾ ਜਾਵੇ। ਉਕਤ ਵਿਅਕਤੀ ਨੇ ਪੰਜਾਬ ਦਾ ਇਕ ਖਾਤਾ ਨੰਬਰ ਗੈਂਗਟਸਰ ਵਿੱਕੀ ਨੂੰ ਦੇ ਦਿੱਤਾ। ਵਿੱਕੀ ਨੇ ਉਸ ਖਾਤੇ ਵਿਚ ਮੁਦਈ ਨੂੰ ਡਰਾ ਧਮਕਾ ਕੇ 2 ਲੱਖ ਰੁਪਏ ਟਰਾਂਸਫਰ ਕਰਵਾ ਦਿੱਤੇ। ਇਸ ਦੇ ਬਦਲੇ ਮਨੀਲਾ ਦੇ ਹਵਾਲਾ ਕਾਰੋਬਾਰੀ ਵਿਅਕਤੀ ਪਾਸੋਂ ਮਨੀਲਾ ਦੀ ਕਰਸੀ ਆਪਣੀ ਪਤਨੀ ਦੇ ਖਾਤੇ ਵਿੱਚ ਟਰਾਂਸਫਰ ਕਰਵਾ ਲਈ। ਇਸ ਮੁਕੱਦਮੇ 'ਚ ਗੈਂਗਸਟਰ ਵਿੱਕੀ ਨੂੰ ਨਾਮਜ਼ਦ ਕਰ ਕੇ ਤਫ਼ਤੀਸ਼ ਅੱਗੇ ਵਧਾਈ ਗਈ, ਤਾਂ ਦੌਰਾਨੇ ਤਫਤੀਸ਼ ਸਾਹਮਣੇ ਆਇਆ ਹੈ ਕਿ ਵਿੱਕੀ ਦੀਆਂ ਰੁਟੀਨ ਵਿਚ ਫੋਨ ਕਾਲ਼ਾਂ ਉਸ ਦੇ ਚਾਚੇ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕੁਤਬੀਵਾਲ ਨਾਲ ਹੁੰਦੀਆਂ ਸਨ। ਚਾਚਾ ਜਸਵੀਰ ਸਿੰਘ ਕੁਝ ਸਮਾਂ ਪਹਿਲਾਂ ਪੈਸਿਆਂ ਦੇ ਲੈਣ ਦੇਣ ਦੇ ਝਗੜੇ ਦੌਰਾਨ ਮੁਦਈ ਸੰਤੋਸ਼ ਸਿੰਘ ਨੂੰ ਉਸ ਦੇ ਪੈਟਰੋਲ ਪੰਪ 'ਤੇ ਜਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕਿ ਆਇਆ ਸੀ। ਜਸਵੀਰ ਸਿੰਘ ਨੇ ਹੀ ਭਤੀਜੇ ਵਿੱਕੀ ਨੂੰ ਕਹਿ ਕੇ ਫਿਰੋਤੀ ਲਈ ਧਮਕੀਆਂ ਦਿਵਾਈਆਂ। ਉਕਤ ਮੁਕੱਦਮੇ ਵਿਚ ਪੁਲਿਸ ਵੱਲੋਂ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਨੂੰ ਨਾਮਜ਼ਦ ਕਰ ਕੇ ਗਿ੍ਫਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਵਿਕਰਮਜੀਤ ਸਿੰਘ ਉਰਫ ਵਿੱਕੀ ਗੈਂਗਸਟਰ ਅਰਸ਼ ਡੱਲਾ ਦਾ ਐਸੋਸੀਏਟ ਪਾਇਆ ਗਿਆ ਹੈ, ਜਿਸ ਨੂੰ ਵਿਦੇਸ਼ ਮਨੀਲਾ ਤੋਂ ਗਿ੍ਫਤਾਰ ਕਰਨ ਲਈ ਹਰ ਸਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।