ਅਮਨਜੋਤ ਵਾਲੀਆ, ਕਪੂਰਥਲਾ

ਜ਼ਿਲ੍ਹਾ ਕਪੂਰਥਲਾ 'ਚ ਦਿਨੋਂ-ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਏਡੀਸੀ ਦੇ ਰੀਡਰ ਸਮੇਤ 14 ਕੋਰੋਨਾ ਪਾਜ਼ੇਟਿਵ ਤੇ 161 ਨੈਗੇਟਿਵ ਆਏ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕਪੂਰਥਲਾ 'ਚ ਸੋਮਵਾਰ ਨੂੰ 14 ਕੋਰੋਨਾ ਪੀੜਤ ਆਏ ਹਨ। ਜਿਨ੍ਹਾਂ 'ਚੋਂ ਏਡੀਸੀ ਦੇ ਰੀਡਰ, 26 ਸਾਲਾ ਮਹਿਲਾ ਖਾਨੋਵਾਲ, ਅਰਬਨ ਅਸਟੇਟ 62 ਸਾਲਾਂ ਬਜ਼ੁਰਗ, ਟਿੱਬਾ ਤੋਂ ਇਕ ਵਿਅਕਤੀ, 2 ਪੁਲਿਸ ਕਰਮਚਾਰੀਆਂ ਦੇ ਸੰਪਰਕ ਵਿਚ ਆਉਣ ਵਾਲੇ ਉਸ ਦੇ ਪਰਿਵਾਰ ਦੇ 16 ਸਾਲਾਂ ਨੌਜਵਾਨ ਅਤੇ 48 ਸਾਲਾਂ ਅੌਰਤ, ਫਗਵਾੜਾ ਤੋਂ 28 ਸਾਲਾਂ ਨੌਜਵਾਨ ਅਤੇ 24 ਸਾਲਾਂ ਮਹਿਲਾ, ਦੁਰਗਾਪੁਰ ਤੋਂ 60 ਸਾਲਾਂ ਬਜ਼ੁਰਗ, ਸੁਲਤਾਨਪੁਰ ਲੋਧੀ ਤੋਂ 3 ਕੋਰੋਨਾ ਪੀੜਤ ਆਏ ਹਨ। ਇਨ੍ਹਾਂ ਦੇ 3 ਦੇ ਟੈੱਸਟ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਹੋਏ ਹਨ। ਇਨ੍ਹਾਂ ਦਾ ਇਲਾਜ਼ ਵੀ ਉਥੇ ਹੀ ਚੱਲ ਰਿਹਾ ਹੈ। ਬਾਕੀ 11 ਦਾ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਅਤੇ ਪੀਟੀਯੂ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ਼ ਚੱਲ ਰਿਹਾ ਹੈ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਸੋਮਵਾਰ ਨੂੰ 212 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਬਣਾਏ ਗਏ ਫਲੂ ਕਾਰਨ ਤੋਂ 69 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਐੱਨਆਰਆਈ 9, ਸੰਪਰਕ ਵਿਚ ਆਉਣ ਵਾਲੇ 23, ਮਾਡਰਨ ਜੇਲ੍ਹ ਤੋਂ 3 ਕੈਦੀ, ਗਰਭਵਤੀ ਮਹਿਲਾ ਦੇ 2, ਟੀਬੀ ਮਰੀਜ਼ 1, ਟਰੈਵਲ 7 ਅਤੇ ਖਾਂਸੀ, ਬੁਖਾਰ, ਦਮਾ ਆਦਿ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਡਾ. ਭਗਤ ਨੇ ਦੱਸਿਆ ਕਿ ਹੁਣ ਕੋਰੋਨਾ ਸੈਂਪਲਾਂ ਦੀ ਗਿਣਤੀ 21537 ਹੋ ਗਈ ਹੈ। ਜਿਨ੍ਹਾਂ ਵਿਚ ਨੈਗਟਿਵ 18800 ਹਨ। ਐਕਟਿਵ ਕੇਸਾਂ ਦੀ ਗਿਣਤੀ 155 ਹੈ। ਡਾ. ਗੁਰਦੇਵ ਭੱਟੀ ਨੇ ਦੱਸਿਆ ਕਿ ਲੋਕਾਂ ਨੂੰ ਘਰੋਂ ਨਿਕਲਣ ਵੇਲੇ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ਰ ਅਤੇ ਬਜ਼ਾਰਾਂ ਵਿਚ ਇਕ-ਦੂਸਰੇ ਤੋਂ ਸੋਸ਼ਲ ਡਿਸਟੈਂਸ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਬਿਮਾਰੀ ਨੂੰ ਜੜੋ ਖਤਮ ਕੀਤਾ ਜਾ ਸਕੇ।