ਅਮਨਜੋਤ ਵਾਲੀਆ, ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿਚ ਮੰਗਲਵਾਰ ਨੂੰ 239 ਕੋਰੋਨਾ ਸੈਂਪਲਾਂ ਦੀ ਰਿਪੋਰਟ ਆਈ। ਜਿਸ ਵਿਚ 12 ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਬ-ਡਵੀਜ਼ਨ ਡੀਐੱਸਪੀ 49 ਸਾਲ, ਐੱਸਐੱਚਓ ਿਢੱਲਵਾਂ 46 ਸਾਲ, ਏਐੱਸਆਈ ਿਢੱਲਵਾਂ 42 ਸਾਲ, ਤੋਂ ਇਲਾਵਾ ਅਰਬਨ ਅਸਟੇਟ ਤੋਂ ਇਕ ਨੌਜਵਾਨ 24 ਸਾਲਾਂ, ਇਕ 49 ਸਾਲਾਂ ਵਿਅਕਤੀ, ਪੁਰਾਣਾ ਹਸਪਤਾਲ ਤੋਂ 45 ਸਾਲਾਂ ਵਿਅਕਤੀ, ਭੁਲੱਥ ਤੋਂ ਇਕ ਨੌਜਵਾਨ ਅਤੇ ਇਕ ਪਿੰਡ ਸੈਦਪੁਰ ਤੋਂ 53 ਸਾਲਾਂ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਤੋਂ ਇਲਾਵਾ 3 ਫਗਵਾੜਾ ਦੇ ਮਰੀਜ਼ ਹਨ ਜਿਨ੍ਹਾਂ ਦੀ ਉਮਰ 47 ਸਾਲ, 19 ਸਾਲ ਤੇ 21 ਸਾਲ ਹੈ। ਸੈਦੋਵਾਲ ਤੋਂ 2 ਕੋਰੋਨਾ ਪੀੜਤ ਹਨ। ਜਿਨ੍ਹਾਂ ਦੀ ਉਮਰ 60 ਸਾਲ ਦੀ ਇਕ ਮਹਿਲਾ ਅਤੇ 30 ਸਾਲ ਦਾ ਇਕ ਨੌਜਵਾਨ ਹੈ। ਡਾ. ਬਾਵਾ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਮੰਗਲਵਾਰ ਨੂੰ ਕੁੱਲ 283 ਸੈਂਪਲ ਲਏ ਹਨ। ਜਿਨ੍ਹਾਂ ਵਿਚ ਕਪੂਰਥਲਾ ਦੇ ਸਿਵਲ ਹਸਪਤਾਲ ਤੋਂ 97 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ 9 ਕੈਦੀ, 11 ਐੱਨਆਰਆਈ, ਡੀਸੀ ਆਿਫ਼ਸ ਦੇ ਏਡੀਸੀ ਰਾਹੁਲ ਚਾਬਾ ਦੇ ਰੀਡਰ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਨ੍ਹਾਂ ਦੇ ਦਫਤਰ ਅਤੇ ਸੰਪਰਕ ਵਾਲਿਆ ਦੇ 42 ਸੈਂਪਲ ਲਏ ਗਏ। ਸਰਜਰੀ 3, ਪੁਲਿਸ ਕਰਮਚਾਰੀ 4, ਗਰਭਵਤੀ ਮਹਿਲਾ 9 ਤੋਂ ਇਲਾਵਾ ਓਪੀਡੀ, ਖਾਂਸੀ, ਜੁਕਾਮ ਆਦਿ ਦੇ ਸੈਂਪਲ ਲਏ ਗਏ ਹਨ। ਉਥੇ ਹੀ ਫਗਵਾੜਾ ਤੋਂ 41, ਪਾਂਸ਼ਟਾ ਤੋਂ 49, ਬੇਗੋਵਾਲ ਤੋਂ 15, ਭੁਲੱਥ ਤੋਂ 10, ਕਾਲਾ ਸੰਿਘਆ ਤੋਂ 16, ਫੱਤੂਢੀਂਗਾ ਤੋਂ 10 ਅਤੇ ਟਿੱਬਾ ਤੋਂ 45 ਸੈਂਪਲ ਲਏ ਗਏ ਹਨ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਕਪੂਰਥਲਾ ਦੇ ਡੀਐੱਸਪੀ ਸਬ-ਡਵੀਜ਼ਨ , ਿਢੱਲਵਾਂ ਦੇ ਐੱਸਐੱਚਓ ਅਤੇ ਏਐੱਸਆਈ ਨੂੰ ਸਰਕੂਲਰ ਰੋਡ 'ਤੇ ਬਣਾਏ ਨਸ਼ਾ ਛੁਡਾਓ ਕੇਂਦਰ ਵਿਚ ਲਿਆਂਦਾ ਗਿਆ ਹੈ। ਬਾਕੀ 9 ਕੋਰੋਨਾ ਪੀੜਤਾਂ ਨੂੰ ਜਲਦ ਹੀ ਆਈਸੋਲੇਸ਼ਨ ਵਾਰਡ ਵਿਚ ਲਿਆਂਦਾ ਜਾਵੇਗਾ। ਜਿਥੇ ਮਾਹਿਰ ਡਾਕਟਰ ਮੋਹਨਪ੍ਰਰੀਤ ਸਿੰਘ, ਡਾ. ਸੰਦੀਪ ਧਵਨ, ਡਾ. ਭੁਮੇਸ਼ਵਰੀ, ਐੱਨਐੱਚਐੱਮ ਦੇ ਮੁਲਾਜ਼ਮ, ਐੱਲਟੀ ਅਤੇ ਹੋਰ ਡਾਕਟਰ ਉਨ੍ਹਾਂ ਦਾ ਇਲਾਜ਼ ਕਰਨਗੇ। ਉਨ੍ਹਾਂ ਦੱਸਿਆ ਕਿ ਜੋ 94 ਸੈਂਪਲ ਕੈਦੀ, ਹਵਾਲਾਤੀ ਅਤੇ ਪੁਲਿਸ ਕਰਮਚਾਰੀਆਂ ਦੇ ਲਏ ਗਏ ਸਨ, ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਹੁਣ ਤੱਕ ਕੋਰੋਨਾ ਸੈਂਪਲਾਂ ਦੀ ਗਿਣਤੀ 21820 ਹੋ ਗਈ ਹੈ। ਨੈਗਟਿਵ ਕੇਸ 19027 ਹਨ। ਕੁੱਲ ਕੋਰੋਨਾ ਪੀੜਤ 338 ਹਨ। 191 ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਐਕਟਿਵ ਕੇਸ 147 ਹਨ। ਕਪੂਰਥਲਾ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ 21 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ। ਡਾ. ਭੁਨੇਸ਼ਵਰੀ ਨੇ ਦੱਸਿਆ ਕਿ ਦਿਨੋਂ-ਦਿਨ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਰੋਕਣ ਲਈ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ਰ ਅਤੇ ਇਕ-ਦੂਸਰੇ ਤੋਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਬਿਮਾਰੀ ਨੂੰ ਜੜੋ੍ਹਂ ਖਤਮ ਕੀਤਾ ਜਾ ਸਕੇ।