ਸੀਟੀਪੀ25-ਪ੍ਰਧਾਨ ਮੰਤਰੀ ਦੀਆਂ ਚਾਰ ਵਿਸ਼ੇਸ਼ ਰੇਂਜ ਰੋਵਰਜ਼ ਗੱਡੀਆਂ ਮਾਲ ਗੱਡੀ ਦੇ ਵਿਸ਼ੇਸ਼ ਡੱਬੇ ਰਾਹੀਂ ਦਿੱਲੀ ਲਈ ਜਾਂਦੀਆਂ ਹੋਈਆਂ ।

ਮਦਨ ਭਾਰਦਵਾਜ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਲਈ ਆਈਆਂ ਚਾਰ ਕਾਲੇ ਰੰਗ ਦੀਆਂ ਰੇਂਜ ਰੋਵਰਜ਼ ਵਿਸ਼ੇਸ ਬੁਲੇਟ ਪਰੂਫ ਗੱਡੀਆਂ ਅੱਜ ਰੇਲਵੇ ਰਾਹੀਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਲਈ ਭੇਜ ਦਿੱਤੀਆਂ ਗਈਆਂ। ਜਾਣਕਾਰੀ ਅਨੁਾਰ ਉਕਤ ਚਾਰ ਗੱਡੀਆਂ ਦੀ ਪ੍ਰਧਾਨ ਮੰਤਰੀ ਦੇ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਦੇ ਉਦਘਾਟਨ ਮੌਕੇ 'ਤੇ ਜਾਣ ਵਕਤ ਵਰਤੋਂ ਕੀਤੀ ਗਈ ਸੀ। ਦੱਸਣਾ ਬਣਦਾ ਹੈ ਕਿ ਉਕਤ ਚਾਰੇ ਗੱਡੀਆਂ ਪੰਜ ਦਿਨ ਪਹਿਲਾਂ ਹੀ ਮਾਲ ਗੱਡੀ ਦੇ ਵਿਸ਼ੇਸ਼ ਡੱਬੇ ਰਾਹੀਂ ਜਲੰਧਰ ਪੁੱਜੀਆਂ ਸਨ, ਜਿਹੜੀਆਂ ਕਿ ਅੱਜ ਮੁੜ ਮਾਲ ਗੋਦਾਮ ਰਾਹੀਂ ਵਾਪਸ ਪਰਤ ਗਈਆਂ। ਇਸ ਦੌਰਾਨ ਰੇਲਵੇ ਅਥਾਰਟੀ ਨੇ ਭਾਰੀ ਸੁਰੱਖਿਆ ਪ੍ਰਬੰਧ ਕਰ ਰੱਖੇ ਸਨ।