ਅਕਸ਼ੇਦੀਪ ਸ਼ਰਮਾ, ਆਦਮਪੁਰ : ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਸਾਲਾਨਾ ਯੁਵਕ ਮੇਲੇ ਦਾ ਦੂਸਰਾ ਦਿਨ ਵੀ ਰੌਣਕਾਂ ਨਾਲ ਭਰਪੂਰ ਸੀ। ਇਹ ਬਹੁਤ ਹੀ ਮਾਣ ਵਾਲੀ ਗੱਲ ਸੀ ਕਿ ਯੂਨੀਵਰਸਿਟੀ ਦੇ ਚਾਂਸਲਰ ਸਤਿਕਾਰਯੋਗ ਸੰਤ ਬਾਬਾ ਸਰਵਣ ਸਿੰਘ ਨੇ ਇਸ ਮੌਕੇ ਆਪਣੀ ਪਵਿੱਤਰ ਹਾਜ਼ਰੀ ਲਗਵਾਈ। ਉਨ੍ਹਾਂ ਦੇ ਨਾਲ ਡੇਰਾ ਜੱਬਰ ਤੋਂ ਬਾਬਾ ਜਨਕ ਸਿੰਘ ਅਤੇ ਸੰਤ ਗਿਆਨ ਸਿੰਘ ਵੀ ਸਨ। ਪ੍ਰਬੰਧਕ ਕਮੇਟੀ ਦੇ ਸਕੱਤਰ ਵਾਈਸ-ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਅਤੇ ਹਰਦਮਨ ਸਿੰਘ ਮਿਨਹਾਸ ਵੱਲੋਂ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਸਰਵਣ ਜੀਐੱਸ ਹਰਦਮਨ ਸਿੰਘ ਸਕੱਤਰ ਐੱਸਬੀਬੀਐੱਸਯੂ ਨੇ ਸੰਖੇਪ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੈਸਟਰਾਂ ਵਿਚ ਬੇਮਿਸਾਲ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਨੂੰ ਫੀਸ ਵਿਚ ਰਿਆਇਤ ਦਿੱਤੀ ਜਾਵੇਗੀ। ਦਿਨ ਦਾ ਪਹਿਲੇ ਸਮਾਗਮ ਵਾਰ ਗਾਇਨ ਵਿਚ ਵਿਦਿਆਰਥਣਾਂ ਸਮਤਾ ਅਤੇ ਗੁਰਲੀਨ ਕੌਰ ਵੱਲੋਂ ਪੇਸ਼ਕਾਰੀ ਕੀਤੀ ਗਈ। ਸਾਹਿਤਕ ਮੁਕਾਬਲੇ ਵਿਚ ਕਵਿਤਾ ਉਚਾਰਨ, ਭਾਸ਼ਣ ਅਤੇ ਬਹਿਸ ਦੇ ਮੁਕਾਬਲੇ ਕਰਵਾਏ ਗਏ। ਕੁਝ ਮਹਿਮਾਨ ਆਈਟਮਾਂ ਤੋਂ ਬਾਅਦ ਸੋਲੋ ਡਾਂਸ ਮੁਕਾਬਲਾ ਸ਼ੁਰੂ ਹੋਇਆ। ਉਪਰੰਤ ਸੱਭਿਆਚਾਰਕ ਪ੍ਰਰੋਗਰਾਮ ਪੇਸ਼ ਕੀਤਾ ਗਿਆ। ਅੰਤ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜੇਤੂਆਂ ਨੂੰ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਸੰਤ ਬਾਬਾ ਸਰਵਣ ਸਿੰਘ ਨੇ ਇਨਾਮ ਵੰਡੇ।

ਸਮਾਗਮ ਦਾ ਸੰਚਾਲਨ ਡਾ. ਨਿਰਮਲ ਕੌਰ, ਸੁਰਿੰਦਰ ਕੌਰ ਅਤੇ ਅਮਨਪ੍ਰਰੀਤ ਕੌਰ ਨੇ ਸ਼ਾਨਦਾਰ ਢੰਗ ਨਾਲ ਕੀਤਾ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿਚ ਵਾਈਸ-ਚਾਂਸਲਰ ਐੱਸਬੀਬੀਐੱਸਯੂ ਡਾ. ਧਰਮਜੀਤ ਸਿੰਘ ਪਰਮਾਰ, ਡਾ. ਇੰਦੂ ਸ਼ਰਮਾ ਰਜਿਸਟਰਾਰ, ਡਾ. ਅਨੀਤ ਡੀਨ ਅਕਾਦਮਿਕ, ਡਾ. ਵਿਜੇ ਧੀਰ ਡੀਨ ਯੂਆਈਟੀ, ਸਮੂਹ ਫੈਕਲਟੀ ਮੈਂਬਰ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

-----------

ਇਹ ਵਿਦਿਆਰਥੀ ਰਹੇ ਜੇਤੂ

ਯੁਵਕ ਮੇਲੇ ਵਿਚ ਭੰਗੜਾ ਮੁਕਾਬਲੇ ਵਿਚ ਜੇਤੂ ਰਹੇ ਕਰੀਨਾ, ਤਨਵੀਰ ਕੌਰ, ਸੋਲੋ ਡਾਂਸ ਵਿਚ ਲਵਪ੍ਰਰੀਤ ਕੌਰ ਨੇ ਪਹਿਲਾ ਸਥਾਨ ਬੀਐੱਚਐੱਮਸੀਟੀ ਦੇ ਪਿ੍ਰਤਪਾਲ ਨੇ, ਦੂਜਾ ਸਥਾਨ ਬੀਕਾਮ ਦੇ ਅਦਿਤ ਚੌਧਰੀ ਨੇ ਜਿੱਤਿਆ। ਸਮਾਗਮ ਵਿਚ ਕੋਮਲਪ੍ਰਰੀਤ ਕੌਰ, ਨੈਨਦੀਪ ਕੌਰ, ਰਿਤਿਕਾ ਹੀਰ, ਮਨੀਸ਼ਾ ਨੇ ਹਿੱਸਾ ਲਿਆ। ਫੋਟੋਗ੍ਰਾਫੀ ਵਿਚ ਹਰਮਨਜੀਤ ਸਿੰਘ ਬੀਟੈੱਕ ਸੀਐੱਸਈ, ਬੀਬੀਏ ਦੀ ਪਿ੍ਰਅੰਕਾ ਨੇ ਦੂਜਾ, ਕਵਿਤਾ ਪਾਠ ਵਿਚ ਪਹਿਲਾ ਸਥਾਨ ਐੱਲਆਈਆਈਐੱਲ ਦੇ ਕਮਲਜੀਤ ਨੇ ਜਿੱਤਿਆ ਅਤੇ ਦੂਜਾ ਸਥਾਨ ਬੀਪੀਟੀ ਦੇ ਕਰਨ ਅਤੇ ਐੱਲਆਈਆਈਈ ਦੇ ਹਰਦੀਪ ਨੇ ਜਿੱਤਿਆ। ਡਿਬੇਟ ਵਿਚ ਪਹਿਲੀ ਪੁਜ਼ੀਸ਼ਨ ਜਸਪ੍ਰਰੀਤ ਕੌਰ ਨੇ ਜਿੱਤੀ। ਸਟੇਜ ਦਾ ਸੰਚਾਲਨ ਡਾ. ਸੰਗੀਤਾ, ਸਰਬਜੀਤ ਸਿੰਘ ਅਤੇ ਪਰਮਜੀਤ ਕੌਰ ਨੇ ਬਾਖੂਬੀ ਕੀਤਾ।