ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮਨ ਦੀਆਂ ਵਿਦਿਆਰਥਣਾਂ ਨੇ ਯੂਥ ਫੈਸਟੀਵਲ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਫੈਸਟੀਵਲ ਅਧੀਨ ਕਲੇਅ ਮਾਡਲਿੰਗ ਵਿਚ ਕਸ਼ਿਸ਼ ਨੇ ਦੂਜਾ, ਸਟਿੱਲ ਲਾਈਫ਼ ਵਿਚ ਪਿ੍ਰਅੰਕਾ ਨੇ ਦੂਜਾ, ਫੋਟੋਗ੍ਰਾਫੀ ਵਿਚ ਨਿਤਾਸ਼ਾ ਰਿਸ਼ੀ ਨੇ ਤੀਸਰਾ, ਕਵਿਤਾ ਉਚਾਰਨ ਮੁਕਾਬਲੇ ਵਿਚ ਜਸਪ੍ਰਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਫੁਲਕਾਰੀ ਵਿਚ ਅਮਨਪ੍ਰਰੀਤ ਕੌਰ ਨੂੰ ਕੰਸੋਲੇਸ਼ਨ ਇਨਾਮ ਪ੍ਰਰਾਪਤ ਹੋਇਆ। ਇਸ ਤੋਂ ਇਲਾਵਾ ਨਵਰੂਪ ਫਲੋਰਾ ਨੂੰ ਭਾਸ਼ਣ ਮੁਕਾਬਲੇ ਵਿਚ, ਪ੍ਰਰੀਤੀ ਨੂੰ ਪੋਸਟਰ ਮੇਕਿੰਗ ਵਿਚ, ਮਨਦੀਪ ਕੌਰ ਨੂੰ ਲੈਂਡਸਕੇਪ ਵਿਚ, ਮਨਪ੍ਰਰੀਤ ਕੌਰ ਨੂੰ ਕੋਲਾਜ ਮੇਕਿੰਗ ਵਿਚ ਅਤੇ ਅਰਚਨਾ ਦੇਵੀ ਨੂੰ ਕਾਰਟੂਨਿੰਗ ਵਿਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਨਵਜੋਤ ਨੇ ਵਿਦਿਆਰਥਣਾਂ ਤੇ ਇੰਚਾਰਜ ਅਧਿਆਪਕ ਸਹਿਬਾਨ ਡਾ. ਰੂਪਾਲੀ ਰਾਜਧਾਨ (ਫਾਈਨ ਆਰਟਸ ਵਿਭਾਗ ਤੇ ਕੁਲਦੀਪ ਕੌਰ (ਫੈਸ਼ਨ ਡਿਜ਼ਾਈਨਿੰਗ ਵਿਭਾਗ) ਨੂੰ ਵਧਾਈ ਦਿੱਤੀ।