ਪੱਤਰ ਪ੍ਰਰੇਰਕ, ਨਕੋਦਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ. ਬਰਿੰਦਰ ਿਢਲੋਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗਗਨਦੀਪ ਸਿੰਘ ਅੌਜਲਾ ਪ੍ਰਧਾਨ ਯੂਥ ਕਾਂਗਰਸ ਹਲਕਾ ਨਕੋਦਰ, ਉਰਵਸ਼ੀ ਕੰਡਾ ਵਾਈਸ ਪ੍ਰਧਾਨ ਯੂਥ ਕਾਂਗਰਸ ਨਕੋਦਰ ਡਿਸਟਿ੍ਕ ਜਲੰਧਰ ਦਿਹਾਤੀ ਵੱਲੋਂ ਕੋਰੋਨਾ ਦੀ ਇਸ ਲੜਾਈ 'ਚ ਮੋਹਰਲੀ ਕਤਾਰ 'ਚ ਲੜ ਰਹੇ ਪੁਲਿਸ ਅਫ਼ਸਰਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਜਿਸ 'ਚ ਪੰਜਾਬ ਪੁਲਿਸ ਦੇ ਅਧਿਕਾਰੀ ਸਰਬਜੀਤ ਰਾਏ ਡੀਐੱਸਪੀ ਸਪੈਸ਼ਲ ਬ੍ਾਂਚ, ਸਿਕੰਦਰ ਸਿੰਘ ਐੱਸਐੱਚਓ ਸਦਰ ਥਾਣਾ ਨਕੋਦਰ, ਅਮਨ ਸੈਣੀ ਐੱਸਐੱਚਓ ਥਾਣਾ ਸਿਟੀ ਤੇ ਸਮੂਹ ਪੁਲਿਸ ਪਾਰਟੀ ਨੂੰ ਪ੍ਰਸ਼ੰਸਾ ਪੱਤਰ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ, ਇਸ ਤੋਂ ਇਲਾਵਾ ਲੋੜਵੰਦਾਂ ਵਾਸਤੇ ਰਾਸ਼ਨ, ਮਾਸਕ, ਸੈਨੇਟਾਈਜਰ ਵੀ ਪ੍ਰਸ਼ਾਸ਼ਨ ਨੂੰ ਦਿੱਤੇ ਗਏ।