ਜੇਐੱਨਐੱਨ ਜਲੰਧਰ : ਬਸਤੀ ਬਾਵਾ ਖੇਲ ਇਲਾਕੇ 'ਚ ਰਹਿਣ ਵਾਲੇ ਇਕ ਨੌਜਵਾਨ ਨੇ ਜਲੰਧਰ-ਲੁਧਿਆਣਾ ਹਾਈਵੇਅ ਸਥਿਤ ਵੀਵਾ ਕਾਲਜ ਮਾਲ ਦੇ ਪਿੱਛੇ ਰੇਲਵੇ ਟਰੈਕ 'ਤੇ ਟਰੇਨ ਦੇ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਾਈਵ ਹੋ ਕੇ ਇਸ ਦੀ ਸੂਚਨਾ ਦਿੱਤੀ। ਜੀਆਰਪੀ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤੀ।

ਜੀਆਰਪੀ ਦੇ ਐੱਸਆਈ ਅਸ਼ੋਕ ਕੁਮਾਰ ਨੇ ਕਿਹਾ ਕਿ ਲਾਸ਼ ਮਿਲਣ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸ ਦੇ ਪਰਿਵਾਰ ਤੋਂ ਸੰਪਰਕ ਹੋਣ ਤੋਂ ਬਾਅਦ ਹੀ ਉਸ ਦੀ ਖ਼ੁਦਕੁਸ਼ੀ ਦਾ ਅਸਲ ਕਾਰਨ ਸਾਹਮਣੇ ਆਵੇਗਾ। ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਜੀਆਰਪੀ ਵੱਲੋਂ ਸੂਚਨਾ ਮਿਲੀ ਹੈ। ਨੌਜਵਾਨ ਦੇ ਪੱਕੇ ਪਤਾ ਬਾਰੇ 'ਚ ਪੁਲਿਸ ਛਾਣਬੀਣ ਕਰ ਰਹੀ ਹੈ। ਉਸ ਤੋਂ ਬਾਅਦ ਹੀ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾਣਗੇ।

ਫੇਸਬੁੱਕ ਲਾਈਵ 'ਚ ਇਹ ਕਿਹਾ ਨੌਜਵਾਨ ਨੇ

ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਨੌਜਵਾਨ ਅਮਿਤ ਕੁਮਾਰ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ਅਕਾਊਂਟ ਤੋਂ ਲਾਈਵ ਹੋ ਕੇ ਕਿਹਾ, 'ਮੇਰਾ ਜੋ ਵੀ ਹੈ, ਜੋ ਵੀ ਮੈਂ ਆਪਣਾ ਬਣਾਇਆ ਹੈ ਜਾਂ ਜੋ ਵੀ ਮੇਰੇ ਪਿਤਾ ਦਾ ਹੈ, ਉਹ ਸਭ ਕੁਝ ਮੇਰੇ ਬੇਟੇ ਦਾ ਹੈ। ਮੈਂ ਸੁਸਾਈਡ ਕਰਨ ਲੱਗਾ ਹਾਂ। ਮੈਂ ਆਪਣੀ ਮਾਂ ਨੂੰ ਇਕ ਗੱਲ ਕਹਿਣਾ ਚਾਹੁੰਦਾ ਹਾਂ, ਕਿ ਮਾਂ ਕਦੇ ਗਲਤ ਨਹੀਂ ਸੀ। ਬਸ ਤੁਸੀਂ ਮੈਨੂੰ ਪਛਾਣ ਨਹੀਂ ਪਾਏ, ਮੈਂ ਹਾਰ ਗਿਆ ਹਾਂ। ਸਾਰਿਆਂ ਨੂੰ ਸਲਾਮ ਹੈ। ਮੈਂ ਸਾਰਿਆਂ ਨੂੰ ਸਵੇਰੇ-ਸਵੇਰੇ ਮੈਸੇਜ ਭੇਜਦਾ ਸੀ, ਹੁਣ ਕਿਸੇ ਨੂੰ ਨਹੀਂ ਆਉਣਗੇ, ਮੈਂ ਕਿਸੇ ਨੂੰ ਤੰਗ ਨਹੀਂ ਕਰਾਂਗਾ। ਇਹ ਕੋਈ ਮਜ਼ਾਕ ਨਹੀਂ ਹੈ। ਮੰਮੀ ਮੈਂ ਵੀ ਤੁਹਾਡਾ ਓਨਾਂ ਹੀ ਮੁੰਡਾ ਹਾਂ ਜਿੰਨਾ ਮਨੂ ਹੈ। ਉਸ ਤੋਂ ਵੱਡਾ ਹਾਂ ਆਪਣੀ ਮਰਜ਼ੀ ਤੋਂ ਕਰ ਰਿਹਾ ਹੈ। ਕਿਸੇ ਨੂੰ ਕੁਝ ਨਾ ਕਿਹਾ ਜਾਵੇ। ਜੋ ਵੀ ਮੈਂ ਆਪਣੇ ਘਰ 'ਚ ਬਣਾਇਆ ਹੈ ਤੇ ਜੋ ਵੀ ਮੇਰਾ ਹਿੱਸਾ ਬਣਦਾ ਹਾਂ, ਉਹ ਮੇਰੇ ਬੇਟੇ ਤੇ ਸਤਵਿੰਦਰ ਮਲਪੁਰਵਾਲੀ ਨੂੰ ਹੀ ਮਿਲਣਾ ਚਾਹੀਦਾ। ਦੂਜੀ ਗੱਲ, ਮੇਰਾ ਸੰਸਕਾਰ ਸਿਰਫ਼ ਦੋ ਹੀ ਆਦਮੀ ਕਰ ਸਕਦੇ ਹਨ। ਇਕ ਸੋਨੂੰ ਤੇ ਇਕ ਕੁਲਦੀਪ। ਇਹ ਕੌਣ ਹਨ, ਇਹ ਸਾਰਿਆਂ ਨੂੰ ਪਤਾ ਹੈ। ਮੇਰੀ ਮਾਂ ਤੇ ਮੇਰੇ ਭਰਾ ਨੂੰ ਮੇਰੀ ਸ਼ਕਲ ਵੀ ਨਾ ਦਿਖਾਈ ਜਾਵੇ।'

ਇਸ ਤੋਂ ਬਾਅਦ ਅਮਿਤ ਨੇ ਟਰੈਕ ਵੱਲ ਵੀਡੀਓ ਬਣਾਉਂਦਾ ਕਿਹਾ, 'ਮੈਨੂੰ ਲੱਗਦਾ ਹੈ ਕਿ ਮੇਰੀ ਸ਼ਕਲ ਦੇਖਣ ਲਾਇਕ ਵੀ ਨਹੀਂ ਬਚੇਗੀ। ਸਾਰੇ ਖ਼ੁਸ਼ ਰਹੋ ਤੇ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ। ਹੋ ਸਕਦਾ ਹੈ ਤੁਸੀਂ ਕਹੋ ਕਿ ਮੈਂ ਡਰਪੋਕ ਨਿਕਲਿਆ, ਮੈਨੂੰ ਡਰਪੋਕ ਸਮਝ ਲਓ ਜਾਂ ਫਿਰ ਬੁਜਦਿਲ, ਜੋ ਮਰਜ਼ੀ ਸਮਝ ਲਓ। ਮਾਂ ਜਿੰਨਾ ਪਿਆਰ ਮੈਂ ਤੁਹਾਨੂੰ ਕੀਤਾ ਹੈ, ਤੁਸੀਂ ਸੋਚ ਨਹੀਂ ਸਕਦੇ। ਮੇਰੇ 'ਤੇ ਝੂਠਾ ਇਲਜ਼ਾਮ ਲਾਇਆ ਗਿਆ। ਦੋਸਤੋਂ, ਹੈਪੀ ਉਸਤਾਦ ਕੋਲ ਜਾ ਰਿਹਾ ਹਾਂ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ। ਮੇਰੀ ਮਾਂ ਨੇ ਉੱਥੇ ਬਾਅਦ 'ਚ ਆਉਣਾ ਹੈ।'

Posted By: Amita Verma