ਸਟਾਫ ਰਿਪੋਰਟਰ, ਜਲੰਧਰ : ਬੀਤੇ ਦਿਨੀਂ ਗੁਰਾਇਆ ਵਿਖੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਕਰਵਾਈ ਗਈ ਯੂਥ ਚੇਤਨਾ ਰੈਲੀ 'ਚ 2 ਬੱਸਾਂ ਤੇ 44 ਕਾਰਾਂ ਦਾ ਕਾਫਲਾ ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਗਿਆ। ਇਸ ਨੂੰ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਨਵੇਂ ਬਣੇ ਕੋਰ ਕਮੇਟੀ ਮੈਂਬਰ ਆਯੂਬ ਖਾਨ, ਮਨਸਿਮਰਨ ਸਿੰਘ ਮੱਕੜ ਨੇ ਇਸ ਵਿਚ ਸਹਿਯੋਗ ਦਿੱਤਾ ਅਤੇ ਰੈਲੀ ਵਿਚ ਇਕੱਠ ਲਿਜਾਉਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੇਣ ਵਾਲਿਆਂ ਵਿਚ ਨਿਰਵੈਰ ਸਿੰਘ ਸਾਜਨ, ਵਿਸ਼ਾਲ ਲੂੰਬਾ, ਅੰਮਿ੍ਤਬੀਰ ਸਿੰਘ, ਕੰਵਲ, ਸਤਿੰਦਰ ਸਿੰਘ, ਚਰਨਜੀਤ ਸਿੰਘ, ਦਮਨਪ੍ਰੀਤ ਸਿੰਘ, ਅੰਕੁਸ਼ ਸ਼ਰਮਾ, ਸਚਿਨ, ਰੋਹਿਤ ਮਹਾਜਨ, ਅਮਨ ਅੱਤਰੀ, ਗੁਰਮੀਤ ਸਿੰਘ ਗੋਲਡੀ, ਹਰਭਜਨ ਸਿੰਘ, ਰਵੀ ਕੁਮਾਰ, ਚਰਨਜੀਤ ਸਿੰਘ ਚਾਵਲਾ, ਕਮਲਜੀਤ ਸਿੰਘ ਮੱਕੜ, ਨਵਜੋਤ ਸਿੰਘ, ਮੁਨੀਸ਼ ਗਿੱਲ, ਸਾਜਨ ਬਾਹਰੀ ਆਦਿ ਹਾਜ਼ਰ ਸਨ।