ਪ੍ਰਣਵ ਕੁਮਾਰ ਗੇਹਲੋਂ, ਭੋਗਪੁਰ : 'ਮੇਰਾ ਹੁਨਰ ਮੇਰੀ ਸ਼ਾਨ' ਤਹਿਤ ਨੌਜਵਾਨਾਂ ਲਈ ਕੌਮੀ ਸ਼ਹਿਰੀ ਆਮਦਨ ਮਿਸ਼ਨ ਅਤੇ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ ਤਹਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਮੁਫ਼ਤ ਹੁਨਰ ਸਿਖਲਾਈ ਕੈਂਪ ਪਿੰਡ ਕੰਗਣੀਵਾਲ ਦੇ ਸੰਤ ਰਾਮ ਸਕੂਲ ਵਿਚ ਤੇਜਿੰਦਰ ਸਿੰਘ ਇੰਚਾਰਜ, ਮਲਕੀਤ ਬੰਗੜ ਵੱਲੋਂ ਮੈਡਮ ਬਖਸ਼ੀਸ਼ ਕੌਰ ਹਜ਼ਾਰਾ ਦੀ ਅਗਵਾਈ ਵਿਚ ਲਗਾਇਆ। ਇਸ ਕੈਂਪ ਵਿਚ ਰਿਟੇਲ ਸੇਲਜ਼, ਸੀਵਿੰਗ ਮਸ਼ੀਨ ਆਪਰੇਟਰ, ਇਲੈਕਟ੍ਰੀਸ਼ਨ ਨਰਸਿੰਗ, ਬਿਊਟੀ, ਟੇਲਰਿੰਗ, ਕੰਪਿਊਟਰ ਆਪਰੇਟਰ, ਡਰਾਫਟਮੈਨ ਆਦਿ ਅਨੇਕ ਤਰ੍ਹਾਂ ਦੇ ਕੋਰਸ 35 ਸਾਲ ਤਕ ਦੇ ਮੁੰਡੇ ਕੁੜੀਆਂ ਲਈ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਨਾਲ ਰੋਜ਼ਗਾਰ ਦੀ ਗਰੰਟੀ ਹੋਵੇਗੀ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਗਦੀਸ਼ ਕੁਮਾਰ ਜੱਸਲ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਨੌਕਰੀਆਂ ਪਿੱਛੇ ਭੱਜਣ ਨਾਲੋਂ ਸਵੈ-ਰੁਜ਼ਗਾਰ ਵੱਲ ਧਿਆਨ ਦੇਣ ਤਾਂ ਕਿ ਉਹ ਆਪਣੇ ਕੰਮ ਵਿਚ ਧਿਆਨ ਦੇ ਕੇ ਆਪਣੀ ਮੰਜ਼ਿਲ ਤਕ ਪਹੁੰਚਣ ਤੇ ਆਪਣਾ ਭਵਿੱਖ ਉੱਜਲ ਕਰ ਸਕਣ। ਇਸ ਮੌਕੇ ਜਗਦੀਪ ਕੌਰ, ਇੰਦਰਜੀਤ ਕੌਰ, ਲਖਬੀਰ ਸਿੰਘ, ਸੁਖਵਿੰਦਰ ਕੌਰ, ਮਨਜੀਤ ਕੌਰ, ਸਿੰਮੀ, ਗੁਰਜੀਵਨ ਕੌਰ, ਪੂਜਾ, ਜਸਪ੍ਰਰੀਤ ਕੌਰ ਤੇ ਹੋਰ ਮੌਜੂਦ ਸਨ।