v> ਮਹਿਤਪੁਰ (ਮਨੋਜ ਚੋਪੜਾ) : ਅੱਜ ਮਹਿਤਪੁਰ ਵਿਖੇ ਇਕ ਨੌਜਵਾਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 4-30 ਵਜੇ ਸ਼ਾਮ ਜਰਨੈਲ ਸਿੰਘ ਉਰਫ ਨਾਨੂੰ ਪੁਤਰ ਰਾਜ ਪਾਲ ਵਾਸੀ ਤੰਦਾਊਰਾ ਥਾਣਾ ਮਹਿਤਪੁਰ 30/32 ਸਾਲ ਦਾ ਰਹਿਣ ਵਾਲਾ ਸੀ ਜੋ ਪਿੰਡ ਤੋ ਬਾਹਰ ਡੇਰੇ ਤੇ ਰਹਿੰਦੇ ਸੀ ਦੋ ਅਣਪਛਾਤੇ ਨੌਜਵਾਨ ਪੈਸ਼ਨ ਮੋਟਰ ਸਾਈਕਲ ਬਿਨਾਂ ਨੰਬਰੀ ਤੇ ਪਿੰਡ ਤੰਦਾਊਰਾ ਵੱਲੋਂ ਆਏ ਜਿਨ੍ਹਾਂ ਵੱਲੋਂ ਉਕਤ ਜਰਨੈਲ ਸਿੰਘ ਦੇ ਸਿਰ ਦੇ ਖੱਬੇ ਪਾਸੇ ਵਿੱਚ ਗੋਲੀ ਮਾਰੀ ਤੇ ਇਕ ਗੋਲੀ ਉਸ ਦੀ ਮਾਤਾ ਬੀਰੋ ਦੇ ਮਾਰੀ ਜੋ ਨਹੀਂ ਲੱਗੀ ਉਸ ਦੇ ਚਾਚੇ ਦੇ ਲੜਕੇ ਅੱਸ਼ੈ ਕੁਮਾਰ ਨੇ ਉਕਤ ਜਰਨੈਲ ਸਿੰਘ ਨੂੰ ਸਵਾਰੀ ਦਾ ਪ੍ਰਬੰਧ ਕਰ ਕੇ ਸਿਵਲ ਹਸਪਤਾਲ ਮਹਿਤਪੁਰ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਜਿਸ ਦੀ ਦੇਹ ਨੂੰ ਸਿਵਲ ਹਸਪਤਾਲ ਨਕੋਦਰ ਵਿਖੇ ਲਿਆਂਦਾ ਗਿਆ ਹੈ। ਲੋਕਲ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਲਖਵੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Posted By: Susheel Khanna