v> ਪੰਜਾਬੀ ਜਾਗਰਣ ਬਿਊਰੋ, ਜਲੰਧਰ: ਨਗਰ ਬਿਲਗਾ ਦੇ ਨਜਦੀਕ ਪਿੰਡ ਮੋ ਸਾਹਿਬ ਦੇ ਇਕ ਨੌਜਵਾਨ ਨੇ ਗਾਡਰ ਨਾਲ ਰੱਸੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਦਿੰਦਿਆਂ ਹੋਏ ਥਾਣਾ ਬਿਲਗਾ ਦੇ ਮੁੱਖ ਅਫਸਰ ਸ ਮੁਖਤਿਆਰ ਸਿੰਘ ਨੇ ਦਸਿਆ ਕਿ ਸਾਨੂੰ ਦੇ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਪਿੰਡ ਮੋ ਸਾਹਿਬ ਰੋਡ ਪਿੰਡ ਖੇਲਾ ਦੀ ਪਾਣੀ ਦੀ ਮੋਟਰ ਤੇ ਕਿਸੇ ਵਿਅਕਤੀ ਦੀ ਗਾਡਰ ਨਾਲ ਲਾਸ਼ ਲਮਕ ਰਹੀ ਹੈ ਮੋਕੇ ਤੇ ਪੁਲਿਸ ਪਾਰਟੀ ਪਹੁੰਚੀ ਤਾ ਦੇਖਿਆਂ ਕਿ ਮੋਟਰ ਤੇ ਇਕ ਨੋਜਵਾਨ ਦੀ ਲਾਸ ਲਮਕ ਰਹੀ ਹੈ ਜਿਸ ਦੀ ਪਹਿਚਾਣ ਤਰਲੋਚਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੋ-ਸਾਹਿਬ ਵਜੋਂ ਹੋਈ।

ਮੋਕੇ 'ਤੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਮ੍ਰਿਤਕ ਦੇ ਸਿਰ ਤੇ ਬਹੁਤ ਕਰਜਾ ਚੜਿਆ ਹੋਇਆ ਸੀ ਤੇ ਉਸ ਨੇ ਲੋਕਾਂ ਦਾ ਬਹੁਤ ਪੈਸਾ ਦੇਣਾ ਸੀ ਜੋ ਕਿ ਮ੍ਰਿਤਕ ਹਰ ਵੇਲੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਅਪਣੇ ਪਿੱਛੇ ਮਾ ਬਾਪ, ਪਤਨੀ ਤੋ ਇਲਾਵਾ ਦੋ ਬੇਟੀਆਂ ਇਕ ਬੇਟਾ ਛੱਡ ਗਿਆ ਪੁਲਿਸ ਵਲੋਂ ਲਾਸ਼ ਨੂੰ ਕਬਜੇ ਚ ਲੈਕੇ ਬਾਡੀ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਡੇਜ ਦਿਤਾ ਗਿਆ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ।

Posted By: Jagjit Singh