ਗਿਆਨ ਸੈਦਪੁਰੀ, ਸ਼ਾਹਕੋਟ

'ਨਿਰੋਗ ਯੋਗ ਸੰਸਥਾ ਵੱਲੋਂ ਯੋਗਾ ਨੂੰ ਹਰਮਨ ਪਿਆਰਾ ਬਣਾਉਣ ਲਈ ਸਾਰਥਿਕ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸੰਸਥਾ ਵਧਾਈ ਦੀ ਪਾਤਰ ਹੈ'। ਉਕਤ ਵਿਚਾਰਾਂ ਦਾ ਪ੍ਰਗਟਾਵਾ ਐੱਸ.ਡੀ.ਐੱਮ. ਸ਼ਾਹਕੋਟ ਲਾਲ ਵਿਸ਼ਵਾਸ ਬੈਂਸ ਨੇ ਕੀਤਾ। ਉਹ ਠਾਕਰ ਦੁਆਰਾ ਦਿਵਿਆ ਯੋਗ ਆਸ਼ਰਮ ਸ਼ਾਹਕੋਟ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਹ ਨਿਰੋਗ ਯੋਗ ਸੰਸਥਾ ਦੇ ਸਰਪ੍ਰਸਤ ਦੇਵ ਰਾਜ ਸ਼ਰਮਾ, ਰਤਨ ਸਿੰਘ ਰੱਖੜਾ, ਦੀਪਕ ਸ਼ਰਮਾ ਪ੍ਰਧਾਨ ਤੇ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ।

ਇਸ ਤੋਂ ਪਹਿਲਾ ਯੋਗਾ ਅਧਿਆਪਕ ਡਾ. ਜਗਦੀਸ਼ ਰਾਏ ਗੋਇਲ ਤੇ ਰਮੇਸ਼ ਅਗਰਵਾਲ ਨੇ ਸਾਧਕਾਂ ਨੂੰ ਯੋਗਾ ਕਰਵਾਇਆ। ਇਸ ਉਪਰੰਤ ਮੀਤ ਭੰਗੜਾ ਗਰੁੱਪ ਸ਼ਾਹਕੋਟ ਦੇ ਬੱਚਿਆਂ ਨੇ ਧਰਮਿੰਦਰ ਸਿੰਘ ਰੂਪਰਾ ਦੀ ਨਿਰਦੇਸ਼ਨਾ ਹੇਠ ਭੰਗੜਾ ਪੇਸ਼ ਕੀਤਾ।

ਆਪ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਐੱਸ.ਐੱਚ.ਓ ਸ਼ਾਹਕੋਟ ਹਰਦੀਪ ਸਿੰਘ ਮਾਨ, 'ਆਪ' ਦੇ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਚੱਠਾ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਤਰਸੇਮ ਲਾਲ ਮਿੱਤਲ, ਬੀ.ਪੀ.ਈ.ਓ. ਸ਼ਾਹਕੋਟ ਰਾਕੇਸ਼ ਚੰਦਾ ਤੇ ਮੰਡੀ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਪਵਨ ਕੁਮਾਰ ਅਗਰਵਾਲ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਗਮ ਦੀ ਸ਼ਾਨ ਬਣੇ। ਇਸ ਮੌਕੇ ਅਮਰੀਕਾ ਰਹਿੰਦੇ ਦੇਵ ਰਾਜ ਸ਼ਰਮਾ ਦੇ ਦਾਮਾਦ ਰਾਮ ਜੀ ਮਲਹੋਤਰਾ ਨੇ ਐਲਾਨ ਕੀਤਾ ਕਿ ਯੋਗ ਆਸ਼ਰਮ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਉਹ ਹਰ ਮਹੀਨੇ ਪ੍ਰਬੰਧਕਾਂ ਨੂੰ ਸੱਤ ਹਜ਼ਾਰ ਰੁਪਏ ਭੇਜਿਆ ਕਰਨਗੇ।

ਸੋਸ਼ਲ ਇੰਪਾਵਰਮੈਂਟ ਐਂਡ ਵੈੱਲਫੇਅਰ ਅਲਾਇੰਸ ਦੇ ਚੇਅਰਮੈਨ ਦਵਿੰਦਰ ਸਿੰਘ ਆਹਲੂਵਾਲੀਆ ਸਟੇਜ ਸੰਚਾਲਕ ਦੇ ਨਾਲ ਨਾਲ ਯੋਗਾ ਦਾ ਮਹੱਤਵ ਤੇ ਯੋਗਾ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੰਦੇ ਰਹੇ। ਸਮਾਗਮ ਨੂੰ ਰਤਨ ਸਿੰਘ ਕਾਕੜ ਕਲਾਂ ਅਤੇ ਤਰਸੇਮ ਲਾਲ ਮਿੱਤਲ ਨੇ ਵੀ ਸੰਬੋਧਨ ਕੀਤਾ। ਨਿਰੋਗ ਯੋਗ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖੜਾ ਨੇ ਸਭ ਦਾ ਧੰਨਵਾਦ ਕੀਤਾ।

ਸਮਾਗਮ 'ਚ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਖਿੰਡਾ 'ਆਪ' ਆਗੂ, ਪਵਨ ਜਨੇਜਾ, ਬਿਕਰਮਜੀਤ ਸਿੰਘ ਸੁਖੀਜਾ, ਸੀਤਾ ਰਾਮ ਠਾਕੁਰ, ਸੁਰਿੰਦਰ ਵਿੱਗ, ਸੂਬੇਦਾਰ ਸੁਰਜੀਤ ਸਿੰਘ, ਧਰਮਿੰਦਰ ਸਿੰਘ ਭੰਗੜਾ ਕੋਚ, ਸੁਰਿੰਦਰਪਾਲ ਸਿੰਘ ਸਚਦੇਵਾ ਫਾਰਮੇਸੀ ਅਫਸਰ, ਨੀਲਮ ਵਿੱਗ, ਬਲਵਿੰਦਰ ਸਿੰਘ, ਗੌਰਵ ਮੈਸਨ, ਰਾਹੁਲ ਪੰਡਿਤ, ਬਵਨਜੋਤ ਸਿੰਘ, ਅਮਨਦੀਪ ਵਿੱਗ, ਅਸ਼ਵਨੀ ਕੁਮਾਰ ਆੜ੍ਹਤੀਆਂ ਆਦਿ ਹਾਜ਼ਰ ਸਨ।