ਪਿੰ੍ਸ ਅਰੋੜਾ/ਗੁਰਦੀਪ ਸਿੰਘ ਲਾਲੀ, ਨੂਰਮਹਿਲ : ਇਥੋਂ ਦੇ ਨਜ਼ਦੀਕੀ ਪਿੰਡ ਉੱਪਲ ਖਾਲਸਾ ਵਿਖੇ ਵਰਲਡ ਹਾਰਟ ਡੇਅ ਮਨਾਇਆ ਗਿਆ। ਇਸ ਮੌਕੇ ਡਾ. ਪਿਉਸ਼ ਕਸ਼ਪ ਤੇ ਕੁਲਵਿੰਦਰ ਕੌਰ ਐੱਮ ਪੀ ਐੱਚ ਡਬਲਿਊ (ਐੱਫ) ਨੇ ਲੋਕਾਂ ਨੂੰ ਇਸ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਅਤੇ ਬੀਪੀ ਅਤੇ ਸ਼ੂਗਰ ਦੀਆਂ ਦਵਾਈਆਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਦਿਲ ਸਰੀਰ ਦਾ ਉਹ ਸਡੋਲ ਅੰਗ ਹੈ ਜੋ ਸਾਡੇ ਸਰੀਰ ਦਾ ਮੁੱਖ ਪ੍ਰਬੰਧਕ ਹੈ। ਦਿਲ ਦੀ ਬਿਮਾਰੀ ਤੋਂ ਬਚਣ ਲਈ ਤੰਬਾਕੂ-ਸਿਗਰਟ ਤੋਂ ਪ੍ਰਹੇਜ਼, 20-25 ਮਿੰਟ ਕਸਰਤ ਜਾਂ ਸੈਰ, ਖੁਰਾਕ ਲੋੜ ਤੋਂ ਵੱਧ ਨਾ ਹੋਣਾ। ਜੇ ਸਾਹ ਲੈਣ ਵਿੱਚ ਤਕਲੀਫ, ਦਿਲ ਕੱਚਾ ਹੋਣਾ, ਪਸੀਨਾ ਆਉਣਾ, ਬਾਂਹ ਜਾਂ ਮੋਢੇ ਵਿੱਚ ਦਰਦ ਤੇ ਛਾਤੀ ਵਿੱਚ ਦਰਦ ਹੋਣ 'ਤੇ ਤੁਰੰਤ ਹਸਪਤਾਲ ਪਹੁੰਚਿਆ ਜਾਵੇ। ਇਸ ਮੌਕੇ ਵਿਨੇ ਕੁਮਾਰੀ ਆਸ਼ਾ ਫੈਸਿਲੀਟੇਂਟ, ਆਂਗਨਵਾੜੀ ਵਰਕਰ ਗੀਤਾ ਤੇ ਆਸ਼ਾ ਵਰਕਰ ਜਸਵੀਰ ਕੌਰ, ਸੀਤਾ, ਸਰਪੰਚ ਚਰਨਜੀਤ ਕੌਰ ਤੇ ਪਿੰਡ ਦੀ ਪੰਚਾਇਤ ਮੈਂਬਰ ਹਾਜ਼ਰ ਸਨ।