ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਸਿੱਖਿਆ ਸੰਸਕ੍ਰਿਤੀ ਉੱਨਤੀ ਟਰੱਸਟ ਪੰਜਾਬ ਦੇ ਸਹਿਯੋਗ ਨਾਲ ਨਵੀਂ ਨੈਸ਼ਨਲ ਸਿੱਖਿਆ ਨੀਤੀ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ' ਵਿਸ਼ੇ 'ਤੇ ਸੂਬਾ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਿਚ ਪੰਜਾਬ ਦੇ ਵੱਖੋ ਵੱਖਰੇ ਕਾਲਜਾਂ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਵਰਚੁਅਲ ਰੂਪ 'ਚ ਸ਼ਾਮਲ ਹੁੰਦਿਆਂ ਵਿਸ਼ੇ ਸਬੰਧੀ ਚਰਚਾ ਕੀਤੀ ਗਈ। ਇਸ ਵਰਕਸ਼ਾਪ ਵਿਚ ਸਿੱਖਿਆ ਸੰਸਕ੍ਰਿਤੀ ਉੱਨਤੀ ਟਰੱਸਟ ਦੇ ਉੱਤਰ ਭਾਰਤ ਦੇ ਕੋਆਰਡੀਨੇਟਰ ਜਗਰਾਮ ਭਾਈ, ਸੇਂਟ ਸੋਲਜਰ ਦੇ ਮੈਨੇਜਿੰਗ ਡਾਇਰੈਕਟਰ ਪੋ੍. ਮਨਹਰ ਅਰੋੜਾ, ਸੇਂਟ ਸੋਲਜਰ ਪੋਲੀਟੈਕਨਿਕ ਦੇ ਡਾਇਰੈਕਟਰ ਡਾ. ਕਿਰਪਾਲ ਸਿੰਘ ਭੁੱਲਰ, ਡਾ. ਆਰਕੇ ਗਰਗ ਡਾਇਰੈਕਟਰ ਐੱਨਆਈਟੀ ਜਲੰਧਰ, ਡਾ. ਐੱਸਕੇ ਮਿਸ਼ਰਾ ਰਜਿਸਟਰਾਰ ਐੱਨਆਈਟੀ ਜਲੰਧਰ, ਡਾ. ਅਨੀਸ਼ ਸਹਿਦੇਵ ਐੱਨਆਈਟੀ, ਗਲੋਬਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਮੋਹਿਤ ਮਹਾਜਨ, ਡਾ. ਦਿਨੇਸ਼, ਡਾ. ਅਨੁਪੰਦੀਪ ਆਦਿ ਮੁੱਖ ਬੁਲਾਰੇ ਰਹੇ। ਜਗਰਾਮ ਭਾਈ ਨੇ ਕਿਹਾ ਕਿ ਵਰਤਮਾਨ ਸਿੱਖਿਆ ਪ੍ਰਣਾਲੀ ਸਾਡੇ ਯੁਵਾਵਾਂ ਨੂੰ ਸਿੱਖਿਅਤ ਕਰਨ ਦੇ ਪੱਛਮੀ ਸਾਧਨਾਂ ਅਤੇ ਤਰੀਕਿਆਂ ਵਾਂਗ ਹੈ ਅਤੇ ਨਵੀਂ ਸਿੱਖਿਆ ਨੀਤੀ ਦੇ ਆਉਣ ਨਾਲ ਉਸ ਵਿਚ ਬਦਲਾਅ ਆਵੇਗਾ। ਅਸੀਂ ਆਪਣੇ ਦੇਸ਼ ਦੀ ਚੰਗੀ ਸੰਸਕ੍ਰਿਤੀ, ਮੁੱਲਾਂ ਅਤੇ ਸਿੱਖਿਆ ਵਿਧੀਆਂ ਨਾਲ ਦੁਬਾਰਾ ਤੋਂ ਜੁੜ ਸਕਾਂਗੇ ਪਰ ਜੇਕਰ ਅਸੀਂ ਆਪਣੀ ਯੁਵਾ ਪੀੜ੍ਹੀ ਨੂੰ ਗਲੋਬਲ ਸਿੱਖਿਆ ਦੇ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਉਨ੍ਹਾਂ ਦੀ ਪ੍ਰਰਾਇਮਰੀ ਐਜੂਕੇਸ਼ਨ ਤੋਂ ਸਹੀ ਗਾਇਡੈਂਸ ਅਤੇ ਬਿਹਤਰ ਸਿੱਖਿਆ ਬਹੁਤ ਜ਼ਰੂਰੀ ਹੈ। ਪੋ੍. ਮਨਹਰ ਅਰੋੜਾ ਨੇ ਕਿਹਾ ਕਿ ਜੇਕਰ ਪੂਰੀ ਪਲਾਨਿੰਗ ਤਹਿਤ ਨਵੀਂ ਸਿੱਖਿਆ ਨੀਤੀ ਨੂੰ ਲਿਆਂਦਾ ਜਾਵੇ ਤਾਂ ਆਸਾਨੀ ਨਾਲ ਸੰਸਥਾਵਾਂ ਵਿਚ ਲਾਗੂ ਕੀਤਾ ਜਾ ਸਕਦਾ ਹੈ। ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਨੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨੀਤੀ ਨੂੰ ਲਾਗੂ ਕਰਨ ਨਾਲ ਵਿਦਿਆਰਥੀਆਂ ਨੂੰ ਆਪਣੇ ਸਕਿੱਲਜ਼ ਅਤੇ ਖਾਮੀਆਂ ਦਾ ਪਤਾ ਚੱਲੇਗਾ ਅਤੇ ਵਿਦਿਆਰਥੀ ਆਪਣੇ ਇੰਟਰੱਸਟ ਦੇ ਹਿਸਾਬ ਨਾਲ ਆਪਣੀ ਪੜ੍ਹਾਈ ਵਿਚ ਜਾ ਸਕਦੇ ਹਨ ਪਰ ਇਸ ਨੀਤੀ ਵਿਚ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਗਾਇਡ ਕਰਨਾ ਹੋਵੇਗਾ ਕਿ ਉਹ ਆਪਣੇ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਮਹਿਸੂਸ ਕਰਨ।