ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਏਵੀ ਯੂਨੀਵਰਸਿਟੀ ਦੇ ਕੰਸਲਟੈਂਸੀ ਸੈੱਲ ਵੱਲੋਂ ਸਪੋਰਟਸ ਗੁਡਜ਼ ਫਾਊਂਡੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਸਪੋਰਟਸ ਗੁਡਜ਼ ਇੰਡਸਟਰੀ ਲਈ ਡਿਜੀਟਲ ਮਾਰਕੀਟਿੰਗ ਬਾਰੇ ਵਰਕਸ਼ਾਪ ਕਰਵਾਈ ਗਈ। ਕੰਸਲਟੈਂਸੀ ਸੈੱਲ ਦੇ ਮੁਖੀ ਡਾ. ਸੰਦੀਪ ਵਿਜ, ਵਣਜ ਤੇ ਕਾਰੋਬਾਰ ਪ੍ਰਬੰਧਨ ਵਿਭਾਗ ਦੇ ਮੁਖੀ ਡਾ. ਗਿਰੀਸ਼ ਤਨੇਜਾ ਅਤੇ ਐੱਮਬੀਏ ਵਿਦਿਆਰਥੀ ਸ਼ੁਭਮ ਆਹਲੂਵਾਲੀਆ, ਨਵਨੀਤ ਸੈਣੀ, ਨਿਧੀ ਅਗਰਵਾਲ, ਸੁਚਿੱਤਰਾ ਵੋਹਰਾ, ਵਿਨੀਤ ਸ਼ਰਮਾ ਤੇ ਰਮਨਪ੍ਰਰੀਤ ਕੌਰ ਨੇ ਸਮੂਹਕ ਤੌਰ 'ਤੇ ਵਰਕਸ਼ਾਪ ਕਰਵਾਈ। ਉਨ੍ਹਾਂ ਨੇ ਉਦਯੋਗ ਮਾਲਕਾਂ ਨਾਲ ਡਿਜੀਟਲ ਮਾਰਕੀਟਿੰਗ ਪ੍ਰਰਾਜੈਕਟਾਂ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਦਯੋਗ ਨੂੰ ਆਪਣੀ ਮਾਹਰ ਸਲਾਹ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ। ਸਟੇਜ ਦਾ ਸੰਚਾਲਨ ਹਰਵਿੰਦਰ ਸਿੰਘ ਚਿਤਕਾਰਾ ਨੇ ਕੀਤਾ। ਸਪੋਰਟਸ ਗੁਡਜ਼ ਫਾਊਂਡੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਰਵੀ ਪੁਰੇਵਾਲ ਨੇ ਵਰਕਸ਼ਾਪ ਦੌਰਾਨ ਪ੍ਰਰੈਕਟੀਕਲ ਵਿਚਾਰ ਵਟਾਂਦਰੇ ਨਾਲ ਉਦਯੋਗ ਦੇ ਮੈਂਬਰਾਂ ਨੂੰ ਡਿਜਿਟਲ ਮਾਰਕੀਟਿੰਗ ਸਮਝਾਉਣ ਲਈ ਡੀਏਵੀ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਉਨ੍ਹਾਂ ਸਰਵਿਸ-ਲਰਨਿੰਗ ਪ੍ਰਰਾਜੈਕਟਾਂ ਰਾਹੀਂ ਇੰਡਸਟਰੀ ਦਾ ਸਮਰਥਨ ਕਰਨ ਲਈ ਡੀਏਵੀ ਯੂਨੀਵਰਸਿਟੀ ਦੇ ਕੰਸਲਟੈਂਸੀ ਸੈੱਲ ਦੇ ਉੱਦਮ ਦੀ ਸ਼ਲਾਘਾ ਕੀਤੀ। ਸਰਵਿਸ-ਲਰਨਿੰਗ ਪ੍ਰਰਾਜੈਕਟਾਂ ਦੇ ਤਹਿਤ ਵਿਦਿਆਰਥੀ ਉਦਯੋਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਾਹਰ ਇਨਪੁੱਟ ਪ੍ਰਦਾਨ ਕਰਦੇ ਹਨ ਅਤੇ ਉਦਯੋਗ ਦੇ ਮੈਂਬਰਾਂ ਦੇ ਤਜਰਬਿਆਂ ਤੋਂ ਸਿੱਖਦੇ ਵੀ ਹਨ।