ਜੇਐੱਨਐੱਨ, ਜਲੰਧਰ : ਸੂਰਿਆ ਇਨਕਲੇਵ ਅੰਡਰਪਾਥ ਦਾ ਕੰਮ ਬਰਸਾਤ ਕਾਰਨ ਤੀਜੇ ਦਿਨ ਵੀ ਰੁਕਿਆ ਰਿਹਾ। ਹਾਲਾਂਕਿ ਸ਼ਨਿਚਰਵਾਰ ਨੂੰ ਮੌਸਮ ਸਾਫ ਹੋਣ ਕਾਰਨ ਕੰਸਟ੍ਕਸ਼ਨ ਕੰਪਨੀ ਨੇ ਚਾਹਿਆ ਕਿ ਮਿੱਟੀ ਵਿਛਾਉਣ ਦਾ ਕੰਮ ਕੀਤਾ ਜਾ ਸਕੇ ਪਰ ਅੰਡਰਪਾਥ ਦੇ ਅੱਗੇ ਜਮ੍ਹਾਂ ਮਿੱਟੀ ਬਰਸਾਤ ਕਾਰਨ ਲਗਾਤਾਰ ਧੱਸਦੀ ਜਾ ਰਹੀ ਹੈ। ਅਜਿਹੇ 'ਚ ਕੰਪਨੀ ਵੱਲੋਂ ਕੰਮ ਨਹੀਂ ਕੀਤਾ ਗਿਆ। ਉਥੇ ਰੇਲਵੇ ਕਰਮਚਾਰੀਆਂ ਵੱਲੋਂ ਸਿਗਨਲ ਤੇ ਤਾਰਾਂ ਵਿਛਾਉਣ ਦਾ ਕੰਮ ਜਾਰੀ ਰੱਖਿਆ ਗਿਆ। ਫਾਟਕ ਨੂੰ ਨਿਰਮਾਣ ਕਾਰਜ ਕਾਰਨ ਛੇ ਦਸੰਬਰ ਤੋਂ ਹੀ ਬੰਦ ਰੱਖਿਆ ਗਿਆ ਹੈ ਤਾਂ ਇਕ ਇਧਰੋਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਲਈ ਦੋਵਾਂ ਪਾਸੇ ਸੂਚਨਾਤਮਕ ਬੋਰਡ ਵੀ ਲਗਾਏ ਹੋਏ ਹਨ। ਬਾਵਜੂਦ ਇਸ ਦੇ ਦੋ ਪਹੀਆ ਵਾਹਨ ਚਾਲਕ ਪਰੇਸ਼ਾਨੀ ਝੱਲਦੀ ਹੋਏ ਇਸੇ ਰਸਤੇ ਤੋਂ ਲੰਘ ਰਹੇ ਹਨ। ਹਾਲਾਂਕਿ ਵਾਹਨ ਚਾਲਕਾਂ ਨੂੰ ਫਾਟਕ ਹੇਠੋਂ ਵਾਹਨ ਕੱਢਣ ਵਿਚ ਪਰੇਸ਼ਾਨੀ ਹੋਈ ਤੇ ਕੁਝ ਡਿੱਗ ਵੀ ਗਏ। ਬਾਵਜੂਦ ਇਸ ਦੇ ਕੋਈ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ। ਗੇਟਮੈਨ ਵੀ ਲਗਾਤਾਰ ਵਾਹਨ ਚਾਲਕਾਂ ਨੂੰ ਫਾਟਕ ਦੇ ਬੰਦ ਹੋਣ ਦੀ ਸੂਚਨਾ ਦੇ ਰਹੇ ਹਨ। ਹੁਣ ਐਤਵਾਰ ਨੂੰ ਕੰਪਨੀ ਵੱਲੋਂ ਕੰਮ ਕੀਤਾ ਜਾਵੇਗਾ। ਕੰਪਨੀ ਵੱਲੋਂ 11 ਦਸੰਬਰ ਨੂੰ ਰੇਲ ਲਾਈਨ ਦੇ ਥੱਲੇ ਕੰਕਰੀਟ ਦੇ 10 ਬਾਕਸ ਫਿੱਟ ਕਰ ਦਿੱਤੇ ਹਨ। ਹੁਣ ਅੱਗੇ ਦੀ ਲੇਨ ਬਣਾਉਣ ਦਾ ਕੰਮ ਕੀਤਾ ਜਾਣਾ ਹੈ।