ਜਲੰਧਰ : ਸਿਆਸੀ ਸੁਰਖੀਆਂ 'ਚ ਚੱਲ ਰਹੇ ਉਨਾਵ ਜਬਰ ਜਨਾਹ ਕੇਸ 'ਚ ਇਸਤਰੀ ਜਾਗ੍ਰਿਤੀ ਮੰਚ ਸਮਿਤੀ ਨੇ ਬੀਐੱਮਸੀ ਚੌਕ 'ਤੇ ਪ੍ਰਦਰਸ਼ਨ ਕੀਤਾ ਤੇ ਪੀੜਤਾਂ ਲਈ ਇਨਸਾਫ ਦੀ ਮੰਗ ਕੀਤੀ। ਮੰਚ ਔਰਤਾਂ ਨੇ 'ਯੋਗੀ ਮੋਦੀ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 'ਬੇਟੀ ਪੜਾਓ ਬੇਟੀ ਬਚਾਓ' ਦਾ ਸੰਦੇਸ਼ ਦਿੰਦੇ ਹਨ ਪਰ ਔਰਤਾਂ ਤਾਂ ਦੇਸ਼ 'ਚ ਸੁਰੱਖਿਅਤ ਨਹੀਂ ਹੈ। ਅਜਿਹੇ 'ਚ ਸਰਕਾਰ ਦਾ ਬੇਟੀ ਪੜ੍ਹਾਉਣ ਤੇ ਬਚਾਉਣ ਦਾ ਨਾਅਰਾ ਕਿਹੜੇ ਕੰਮ ਦਾ। ਔਰਤਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਉਨਾਵ ਜਬਰ ਜਨਾਹ ਪੀੜਤਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ। ਜੇ ਅਜਿਹਾ ਨਹੀਂ ਹੋਇਆ ਤਾਂ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਵੇਗਾ।

ਸਟਾਰ ਕ੍ਰਿਕਟਰ ਹਰਭਜਨ ਸਿੰਘ ਨੂੰ ਝਟਕਾ, ਰਾਜੀਵ ਗਾਂਧੀ ਖੇਡ ਰਤਨ ਲਈ ਕੱਟਿਆ ਨਾਂ

ਦੱਸ ਦੇਈਏ ਕਿ ਉਨਾਵ ਤੋਂ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਤੇ ਇਕ ਨਾਬਾਲਗ ਕੁੜੀ ਨਾਲ ਜਬਰਜਨਾਹ ਦਾ ਦੋਸ਼ ਹੈ। ਘਟਨਾ ਜੂਨ, 2017 ਦੀ ਹੈ ਤੇ ਇਸ ਮਾਮਲੇ 'ਚ ਫਿਲਹਾਲ ਸੇਂਗਰ ਜੇਲ੍ਹ 'ਚ ਹੈ। ਕੁੜੀ ਦਾ ਦੋਸ਼ ਸੀ ਕਿ ਉਹ ਆਪਣੇ ਇਕ ਰਿਸ਼ਤੇਦਾਰ ਨਾਲ ਵਿਧਾਇਕ ਸੇਂਗਰ ਕੋਲ ਕੰਮ ਮੰਗਣ ਗਈ ਸੀ ਪਰ ਉੱਥੇ ਵਿਧਾਇਕ ਨੇ ਉਸ ਨਾਲ ਜਬਰ ਜਨਾਹ ਕੀਤਾ। ਜਦੋਂ ਮਾਮਲੇ 'ਚ ਪੁਲਿਸ ਨੇ ਐਫਆਈਆਰ ਨਹੀਂ ਕੀਤੀ ਤਾਂ ਉਸ ਦੇ ਪਰਿਵਾਰ ਨੇ ਕੋਰਟ ਦਾ ਸਹਾਰਾ ਲਿਆ। ਪੁਲਿਸ ਹਿਰਾਸਤ 'ਚ ਲੜਕੀ ਦੇ ਪਿਤਾ ਦੀ ਮੌਤ ਦੇ ਪਿਛਲੇ ਦਿਨੀਂ ਰਾਇਬਰੇਲੀ 'ਚ ਪੀੜਤਾਂ ਨੂੰ ਲੈ ਜਾ ਰਹੀ ਕਾਰ 'ਚ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਕੁੜੀ ਦੇ ਚਾਚੀ-ਮਾਸੀ ਦੀ ਮੌਤ ਹੋ ਗਈ ਜਦਕਿ ਵਕੀਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਹਸਪਤਾਲ 'ਚ ਕੁੜੀ ਦੀ ਹਾਲਤ ਗੰਭੀਰ ਬਣੀ ਹੋਈ ਹੈ।

Posted By: Amita Verma