ਜੇਐੱਨਐੱਨ, ਜਲੰਧਰ : ਪੰਜਾਬ ਸਰਕਾਰ ਦੀ ਔਰਤਾਂ ਨੂੰ ਬੱਸਾਂ 'ਚ ਮੁਫ਼ਤ ਯਾਤਰਾ ਸੁਵਿਧਾ ਦਿੱਤੇ ਜਾਣ ਦੇ ਸਿਰਫ਼ 2 ਹਫ਼ਤੇ 'ਚ ਹੀ ਪੰਜਾਬ ਰੋਡਵੇਜ਼ ਜਲੰਧਰ ਡਿਪੋ-1 ਨੇ ਮਹਿਲਾ ਯਾਤਰੀਆਂ ਨੂੰ 31 ਲੱਖ ਰੁਪਏ ਤੋਂ ਜ਼ਿਆਦਾ ਦੀ ਫ੍ਰੀ ਯਾਤਰਾ ਕਰਵਾਈ ਹੈ। ਪੰਜਾਬ ਸਰਕਾਰ ਨੇ ਬੀਤੇ 1 ਅਪ੍ਰੈਲ ਨੂੰ ਸੂਬੇ ਦੀ ਸਰਕਾਰੀ ਬੱਸਾਂ 'ਚ ਪੰਜਾਬ ਦੀਆਂ ਔਰਤਾਂ ਲਈ ਫ੍ਰੀ ਯਾਤਰਾ ਉਪਲਬੱਧ ਕਰਵਾਉਣ ਲਈ ਐਲਾਨ ਕੀਤਾ ਸੀ। ਫ੍ਰੀ ਯਾਤਰਾ ਸੁਵਿਧਾ ਨੂੰ ਲੈ ਕੇ ਔਰਤਾਂ 'ਚ ਕਾਫੀ ਕ੍ਰੇਜ਼ ਹੈ।

ਪੰਜਾਬ ਰੋਡਵੇਜ਼ ਜਲੰਧਰ ਇਕ ਡਿਪੋ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਆਮ ਦਿਨਾਂ 'ਚ ਫ੍ਰੀ ਯਾਤਰਾ ਕਰਨ ਵਾਲੀ ਔਰਤ ਯਾਤਰੀਆਂ ਦੀ ਗਿਣਤੀ ਆਮਤੌਰ 'ਤੇ 44 ਫੀਸਦੀ ਦੇ ਲਗਪਗ ਰਹਿੰਦੀ ਹੈ, 11 ਅਪ੍ਰੈਲ ਨੂੰ ਇਹ 64 ਫੀਸਦੀ ਤਕ ਜਾ ਪਹੁੰਚੀ। ਪੰਜਾਬ ਰੋਡਵੇਜ਼ ਜਲੰਧਰ ਦੇ ਮੈਨੇਜਰ ਨਵਰਾਜ ਬਾਤਿਸ਼ ਨੇ ਦੱਸਿਆ ਕਿ ਉਨ੍ਹਾਂ ਕੋਲ 1 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤਕ ਦੇ ਅੰਕੜੇ ਪਹੁੰਚ ਗਏ ਹਨ। ਇਸ 'ਚ ਯਾਤਰੀਆਂ ਨੂੰ ਫ੍ਰੀ ਟਿਕਟਾਂ ਦੀ ਵਿਕਰੀ 31 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ।

ਪ੍ਰਾਈਵੇਟ ਬੱਸਾਂ 'ਤੇ ਪਿਆ ਅਸਰ

ਪੰਜਾਬ ਦੀ ਸਰਕਾਰੀ ਬੱਸਾਂ ਨੂੰ ਫ੍ਰੀ ਯਾਤਰਾ ਦਾ ਅਸਰ ਪ੍ਰਾਈਵੇਟ ਬੱਸਾਂ ਦੇ ਟ੍ਰੈਫਿਕ 'ਤੇ ਵੀ ਪਿਆ ਹੈ। ਜਿੱਥੇ ਸਰਕਾਰੀ ਬੱਸਾਂ 'ਚ ਯਾਤਰੀਆਂ ਦੀ ਗਿਣਤੀ ਵੱਧ ਗਈ ਹੈ ਤਾਂ ਕੋਰੋਨਾ ਕਾਲ 'ਚ ਸਵਾਰੀਆਂ ਨੂੰ ਤਰਸ ਰਹੀ ਪ੍ਰਾਈਵੇਟ ਬੱਸਾਂ ਦੇ ਸੰਚਾਲਕਾਂ ਨੇ ਘੱਟ ਯਾਤਰੀ ਦੇਖ ਆਪਣੀ ਬੱਸਾਂ 'ਚ ਇਕ ਨਾਲ ਇਕ ਫ੍ਰੀ ਦਾ ਆਫਰ ਦੇ ਦਿੱਤਾ ਹੈ।

Posted By: Amita Verma