ਮੇਰੀ ਜਾਂਚ ਕਿਉਂ, ਮੇਰਾ ਮਾਮਾ ਡੀਐੱਸਪੀ ਹੈ
ਔਰਤ ਨੇ ਰੇਲਵੇ ਸਟੇਸ਼ਨ ਦੇ ਇਕ ਨਾਕੇ ’ਤੇ ਕੀਤਾ ਹੰਗਾਮਾ ਮੇਰੀ ਜਾਂਚ ਕਿਉਂ - ਮੇਰਾ ਮਾਮਾ ਡੀਐੱਸਪੀ ਹੈ
Publish Date: Tue, 02 Dec 2025 10:15 PM (IST)
Updated Date: Tue, 02 Dec 2025 10:17 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਰੇਲਵੇ ਸਟੇਸ਼ਨ 'ਤੇ ਦੇਰ ਰਾਤ ਪੁਲਿਸ ਨਾਕੇ ਦੌਰਾਨ ਇਕ ਔਰਤ ਜੋ ਕਿ ਕਾਰ ਚਲਾ ਰਹੀ ਸੀ, ਦੀ ਪੁਲਿਸ ਨਾਲ ਤਿੱਖੀ ਬਹਿਸ ਹੋ ਗਈ। ਜਦੋਂ ਨਾਕੇ ’ਤੇ ਖੜੇ ਪੁਲਿਸ ਮੁਲਾਜ਼ਮਾਂ ਨੇ ਕਾਰ ਦੀ ਤਲਾਸ਼ੀ ਲੈਣੀ ਚਾਹੀ ਤਾਂ ਉਹ ਔਰਤ ਭੜਕ ਉੱਠੀ ਤੇ ਕਹਿਣ ਲੱਗੀ ਮੇਰੀ ਜਾਂਚ ਕਿਉਂ, ਮੇਰਾ ਮਾਮਾ ਡੀਐੱਸਪੀ ਹੈ। ਹੰਗਾਮਾ ਵਧਦਾ ਦੇਖ ਕੇ ਪੁਲਿਸ ਨੇ ਔਰਤ ਨੂੰ ਨਾਕੇ ਤੋਂ ਭੇਜ ਦਿੱਤਾ ਪਰ ਝਗੜੇ ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ। ਜਾਣਕਾਰੀ ਅਨੁਸਾਰ ਪੁਲਿਸ ਦਾ ਦੇਰ ਰਾਤ ਰੇਲਵੇ ਸਟੇਸ਼ਨ ਨੇੜੇ ਇਕ ਨਾਕਾ ਸੀ ਤੇ ਬਾਹਰ ਸ਼ੱਕੀ ਇਕ ਕਾਰ ਨੂੰ ਰੋਕਿਆ ਤੇ ਉਸ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ। ਕਾਰ ’ਚ ਬੈਠੀ ਔਰਤ ਆਪਣੇ ਮੋਬਾਈਲ ਫੋਨ 'ਤੇ ਗੱਲਬਾਤ ਕਰ ਰਹੀ ਸੀ। ਜਦੋਂ ਪੁਲਿਸ ਨੇ ਦਸਤਾਵੇਜ਼ ਤੇ ਕਾਰ ਦੀ ਜਾਂਚ ਕਰਨੀ ਚਾਹੀ ਤਾਂ ਔਰਤ ਗੁੱਸੇ ’ਚ ਲੋਹਾ ਲਾਖਾ ਹੋ ਗਈ। ਉਸਨੇ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰਨ ਲੱਗੀ। ਪੁਲਿਸ ਨੇ ਸਮਝਾਇਆ ਕਿ ਦੇਰ ਰਾਤ ਸਾਰੇ ਵਾਹਨਾਂ ਦੀ ਰੁਟੀਨ ਜਾਂਚ ਸੁਰੱਖਿਆ ਕਾਰਨਾਂ ਕਰਕੇ ਕੀਤੀ ਜਾਂਦੀ ਹੈ ਤੇ ਔਰਤ ਉਨ੍ਹਾਂ ਨਾਲ ਬੇਲੋੜੀ ਬਹਿਸ ਕਰ ਰਹੀ ਸੀ। ਕਾਫ਼ੀ ਸਮਝਾਉਣ ਤੋਂ ਬਾਅਦ, ਪੁਲਿਸ ਨੇ ਔਰਤ ਨੂੰ ਚਿਤਾਵਨੀ ਦਿੱਤੀ ਤੇ ਉਸ ਨੂੰ ਜਾਣ ਦਿੱਤਾ।