ਸੰਵਾਦ ਸਹਿਯੋਗੀ, ਫਿਲੌਰ : ਫਿਲੌਰ ਅਕੈਡਮੀ 'ਚ ਨਸ਼ੇ 'ਚ ਫਸੇ ਪੁਲਿਸ ਮੁਲਾਜ਼ਮ ਲਗਾਤਾਰ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਪੁਲਿਸ ਨੇ ਵਾਇਰਲੈੱਸ ਆਪ੍ਰਰੇਟਰ ਨੂੰ ਵੀ ਗਿ੍ਫ਼ਤਾਰ ਕਰ ਲਿਆ। ਹਾਲਾਂਕਿ ਵੱਡੇ ਅਫਸਰ ਇਸ ਕਾਲੇ ਧੰਦੇ ਨੂੰ ਖਤਮ ਕਰਨ 'ਚ ਰੁੱਝੇ ਹੋਏ ਹਨ ਤੇ ਛੋਟੇ ਪੱਧਰ 'ਤੇ ਪੁਲਿਸ ਮੁਲਾਜ਼ਮ ਸਾਰਿਆਂ ਨੂੰ ਬਚਾਉਣ 'ਚ ਲੱਗੇ ਹੋਏ ਹਨ। ਸੱਤ ਪੁਲਿਸ ਮੁਲਾਜ਼ਮਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਦਬਾਉਣ 'ਚ ਰੁੱਝੇ ਪੁਲਿਸ ਮੁਲਾਜ਼ਮ ਇਸ ਮਾਮਲੇ 'ਚ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਹਨ। ਥਾਣਾ ਫਿਲੌਰ ਦੀ ਪੁਲਿਸ ਵੀ ਜਾਂਚ ਦੇ ਨਾਂ 'ਤੇ ਹੁਣ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ। ਉਥੇ ਜਿਨ੍ਹਾਂ ਸੱਤ ਲੋਕਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਉਨ੍ਹਾਂ ਤੋਂ ਪੂਰਾ ਦਿਨ ਪੁੱਛਗਿੱਛ ਕੀਤੀ। ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਅਧਿਕਾਰਤ ਤੌਰ 'ਤੇ ਕੁਝ ਦੱਸਿਆ ਤਾਂ ਨਹੀਂ ਪਰ ਪਤਾ ਲੱਗਾ ਹੈ ਕਿ ਇਸ ਮਾਮਲੇ 'ਚ ਪੁਲਿਸ ਦੇ ਸਾਹਮਣੇ ਹੋਰ ਕਈ ਲੋਕਾਂ ਦੇ ਨਾਂ ਗਏ ਹਨ ਜਿਨ੍ਹਾਂ 'ਚੋਂ ਕਈ ਅਜਿਹੇ ਪੁਲਿਸ ਵਾਲੇ ਹਨ ਜੋ ਅਫਸਰ ਲਾਬੀ ਦੇ ਹਨ। ਅਜਿਹੇ 'ਚ ਹੁਣ ਪੁਲਿਸ ਨੇ ਇਸ ਮਾਮਲੇ 'ਚ ਪੂਰੀ ਤਰ੍ਹਾਂ ਚੁੱਪ ਵੱਟ ਲਈ ਹੈ, ਜਿਨ੍ਹਾਂ ਸੱਤ ਲੋਕਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਅਕੈਡਮੀ 'ਚ ਵਾਇਰਲੈੱਸ ਆਪ੍ਰਰੇਟਰ ਵੀ ਨਸ਼ੇ ਦੀ ਦਲਦਲ 'ਚ ਫਸੇ ਹੋਣ ਦੀ ਗੱਲ ਸਾਹਮਣੇ ਆਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੰਗਲਵਾਰ ਨੂੰ ਉਸ ਗਿ੍ਫ਼ਤਾਰ ਕਰ ਲਿਆ ਪਰ ਉਸ ਬਾਰੇ ਦੱਸਣ ਲਈ ਕੋਈ ਵੀ ਅਧਿਕਾਰੀ ਤਿਆਰ ਨਹੀਂ ਹੈ।