ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਡਾ. ਬੀ ਆਰ ਅੰਬੇਡਕਰ ਐਜੂਕੇਸ਼ਨਲ ਤੇ ਵੈਲਫੇਅਰ ਟਰੱਸਟ ਰੰਧਾਵਾ ਮਸੰਦਾਂ ਵੱਲੋਂ ਸਮਾਜ ਦੀ ਸੇਵਾ ਲਈ ਹਰ ਵੇਲੇ ਤੱਤਪਰ ਰਹਿਣ ਵਾਲੇ ਪਰਵਾਸੀ ਭਾਰਤੀਆ ਪਵਨ ਕੁਮਾਰ ਮਾਹੀ ਯੂਐੱਸਏ ਤੇ ਪਰਮਜੀਤ ਮੱਲ ਦੁਬਈ ਨੂੰ ਪਿੰਡ ਰੰਧਾਵਾ ਮਸੰਦਾ ਵਿਖੇ ਟਰੱਸਟ ਦੇ ਪ੍ਰਧਾਨ ਤਿਲਕ ਰਾਜ, ਮੀਤ ਪ੍ਰਧਾਨ ਹਰਜਿੰਦਰ ਕੁਮਾਰ ਟੀਟੂ ਪੰਚ, ਜਨਰਲ ਸਕੱਤਰ ਰਣਜੀਤ ਮਾਹੀ, ਖਜ਼ਾਨਚੀ ਅਮਨ ਕੁਮਾਰ, ਅਮਰੀਕ ਮਾਹੀ, ਪੰਚ ਪ੍ਰਵੀਨ ਮੱਲ ਤੇ ਟਰੱਸਟ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਰਣਜੀਤ ਮਾਹੀ ਨੇ ਦੱਸਿਆ ਕਿ ਟਰੱਸਟ ਸਮੇਂ-ਸਮੇਂ 'ਤੇ ਸਮਾਜ ਦੀ ਸੇਵਾ ਕਰਨ ਵਾਲੇ ਸਮਾਜ ਸੇਵਕਾਂ ਦਾ ਸਨਮਾਨ ਕਰਦਾ ਰਹਿੰਦਾ ਹੈ। ਇਸ ਮੌਕੇ ਪਰਮਜੀਤ ਮੱਲ ਤੇ ਪਵਨ ਕੁਮਾਰ ਮਾਹੀ ਨੇ ਕਿਹਾ ਕਿ ਡਾ. ਬੀ ਆਰ ਅੰਬੇਡਕਰ ਐਜੂਕੇਸ਼ਨਲ ਤੇ ਵੈੱਲਫੇਅਰ ਟਰੱਸਟ ਵੱਲੋਂ ਉਨ੍ਹਾਂ ਨੂੰ ਜੋ ਮਾਣ ਸਨਮਾਨ ਦਿੱਤਾ ਗਿਆ ਹੈ ਉਹ ਇਸ ਲਈ ਟਰੱਸਟ ਦੇ ਸਦਾ ਰਿਣੀ ਰਹਿਣਗੇ। ਉਹ ਅੱਗੇ ਤੋਂ ਵੀ ਟਰੱਸਟ ਤੇ ਸਮਾਜ ਦੀ ਸੇਵਾ ਕਰ ਕੇ ਮਾਣ ਮਹਿਸੂਸ ਕਰਨਗੇ।