ਪਿ੍ਰਤਪਾਲ ਸਿੰਘ, ਸ਼ਾਹਕੋਟ : ਸਰਕਾਰੀ ਪ੍ਰਾਇਮਰੀ ਸਕੂਲ ਬੱਗਾ ਦੇ ਵਿਦਿਆਰਥੀਆਂ ਨੇ ਸੰਗਰੂਰ 'ਚ ਹੋਏ ਯੋਗ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਜੇਤੂ ਟੀਮ ਦਾ ਸ਼ਾਹਕੋਟ ਪੁੱਜਣ 'ਤੇ ਬੀਪੀਈਓ ਕੇਵਲ ਸਿੰਘ ਉੱਗੀ ਦੀ ਅਗਵਾਈ ਤੇ ਹੈੱਡਟੀਚਰ ਰਮਨ ਗੁਪਤਾ ਦੀ ਦੇਖ-ਰੇਖ ਹੇਠ ਟੀਮ ਦਾ ਸਵਾਗਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ 'ਚ ਐੱਸਡੀਐੱਮ ਸੰਜੀਵ ਸ਼ਰਮਾ, ਡੀਐੱਸਪੀ ਪਿਆਰਾ ਸਿੰਘ ਥਿੰਦ, ਐੱਸਐੱਚਓ ਸੁਰਿੰਦਰ ਕੁਮਾਰ,ਅਮਨ ਮਲਹੋਤਰਾ ਤੇ ਸੁਰਿੰਦਰਪਾਲ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਜੇਤੂ ਟੀਮ ਦਾ ਪੁਲਿਸ ਸਟੇਸ਼ਨ ਦੇ ਨਜ਼ਦੀਕ ਪੁੱਜਣ 'ਤੇ ਢੋਲ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਸਮੇਤ ਅਧਿਆਪਕਾਂ ਨੇ ਟੀਮ ਇੰਚਾਰਜ ਰਾਕੇਸ਼ ਸ਼ਰਮਾ ਤੇ ਜੇਤੂ ਟੀਮ ਨੂੰ ਹਾਰ ਪਹਿਨਾਏ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਸਵਾਗਤੀ ਸਮਾਗਮ ਲਈ ਮਾਸਟਰ ਗੁਰਪ੍ਰੀਤ ਸਿੰਘ ਢੋਟ ਨੇ ਵੀ ਵਿਸ਼ੇਸ਼ ਯੋਗਦਾਨ ਦਿੱਤਾ। ਹੈੱਡਟੀਚਰ ਰਮਨ ਗੁਪਤਾ ਨੇ ਸਟੇਜ ਦੀ ਕਾਰਵਾਈ ਚਲਾਈ। ਇਸ ਮੌਕੇ ਸੰਬੋਧਨ ਕਰਦਿਆਂ ਬੀਪੀਈਓ ਕੇਵਲ ਸਿੰਘ ਉੱਗੀ, ਅਮਨ ਮਲਹੋਤਰਾ, ਰਿਟਾਇਰਡ ਪਿ੍ਰੰਸੀਪਲ ਧਰਮਪਾਲ ਤੇ ਹੈੱਡਟੀਚਰ ਰਮਨ ਗੁਪਤਾ ਨੇ ਵਿਦਿਆਰਥੀਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜੇਤੂ ਟੀਮ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਅਖ਼ੀਰ 'ਚ ਐੱਸਡੀਐੱਮ ਡਾਕਟਰ ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਜੇਤੂ ਟੀਮ ਨੇ ਸਾਡੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਟੀਮ ਇੰਚਾਰਜ ਰਾਕੇਸ਼ ਸ਼ਰਮਾ ਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਇਸ ਮੌਕੇ ਸੀਐੱਚਟੀ ਰਮੇਸ਼ਵਰ ਚੰਦਰ, ਰਾਕੇਸ਼ ਚੰਦ, ਗੁਰਮੀਤ ਕੌਰ, ਦਵਿੰਦਰ ਪੰਧੇਰ, ਸੁਰਿੰਦਰਜੀਤ ਸਿੰਘ, ਕੁਲਦੀਪ ਕੁਮਾਰ ਸਚਦੇਵਾ, ਜੂਨੀਅਰ ਸਹਾਇਕ ਵੀਰ ਸਿੰਘ, ਬਲਵੀਰ ਸਿੰਘ ਧੰਜੂ, ਬਖਸ਼ੀਸ਼ ਸਿੰਘ ਮਠਾੜੂ, ਪ੍ਰਸ਼ੋਤਮ ਪਾਸੀ, ਹੈੱਡਟੀਚਰ ਰਮਨ ਗੁਪਤਾ, ਜਤਿੰਦਰ ਅਰੋੜਾ, ਤੇਜਿੰਦਰ ਕੁਮਾਰ, ਸੁਰਜੀਤ ਸਿੰਘ, ਹਰੀਸ਼ ਕੁਮਾਰ, ਗੌਰਵ ਧਾਲੀਵਾਲ, ਪਰਮਜੀਤ ਸਿੰਘ, ਜਸਵੀਰ ਸਿੰਘ, ਇਕਬਾਲ ਮਹੁੰਮਦ ਬੀਐੱਮਟੀ, ਮਨਦੀਪ ਸਿੰਘ ਸੀਐੱਮਟੀ, ਵੀਰਪਾਲ ਸ਼ਰਮਾ, ਨਵਜੋਤ ਕੌਰ, ਸੁਨੀਤਾ ਰਾਣੀ, ਜਸਵੀਰ ਕੌਰ, ਨੀਰੂਬਾਲਾ, ਮੀਨਾ ਰਾਣੀ, ਜਸਵੀਰ ਕੌਰ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।